ਸਲਮਾਨ ਖਾਨ ਤੇ ਗਿੱਪੀ ਗਰੇਵਾਲ ਨੂੰ ਸਪੇਨ ਤੋਂ ਮਿਲੀ ਸੀ ਧਮਕੀ

  • ਪੁਲਿਸ ਜਾਂਚ ਵਿੱਚ ਸਾਹਮਣੇ ਆਇਆ
  • ਪੋਸਟ ਸ਼ੇਅਰ ਕਰਨ ਵੇਲੇ ਵੀਪੀਐਨ ਦੀ ਕੀਤੀ ਗਈ ਸੀ ਵਰਤੋਂ
  • ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਪਾਈ ਗਈ ਸੀ ਫੇਸਬੁੱਕ ‘ਤੇ ਪੋਸਟ

ਚੰਡੀਗੜ੍ਹ, 2 ਦਸੰਬਰ 2023 – ਬਾਲੀਵੁਡ ਅਦਾਕਾਰ ਸਲਮਾਨ ਖਾਨ ਅਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਸਪੇਨ ਤੋਂ ਧਮਕੀ ਮਿਲੀ ਸੀ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ। ਕੈਨੇਡਾ ‘ਚ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਫੇਸਬੁੱਕ ‘ਤੇ ਪੋਸਟ ਪਾਈ ਗਈ ਸੀ। ਇਸ ਪੋਸਟ ਤੋਂ ਬਾਅਦ ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਸੈੱਲ ਸਰਗਰਮ ਹੋ ਗਿਆ ਹੈ।

ਪੁਲੀਸ ਨੇ ਫੇਸਬੁੱਕ ਪੋਸਟ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਇਹ ਪੋਸਟ ਸਪੇਨ ਤੋਂ ਕੀਤੀ ਗਈ ਸੀ ਪਰ ਪੋਸਟ ਨੂੰ ਵਾਇਰਲ ਕਰਦੇ ਸਮੇਂ ਵੀਪੀਐਨ ਦੀ ਵਰਤੋਂ ਕੀਤੀ ਗਈ ਸੀ। ਜਿਸ ਕਾਰਨ ਇਹ ਪੋਸਟ ਸਪੇਨ ਵਿੱਚ ਕਿੱਥੋਂ ਸ਼ੁਰੂ ਹੋਈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।

ਛੇ ਦਿਨ ਪਹਿਲਾਂ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਗਿੱਪੀ ਕੁਝ ਸਮਾਂ ਪਹਿਲਾਂ ਹੀ ਨਵੇਂ ਘਰ ‘ਚ ਸ਼ਿਫਟ ਹੋਏ ਹਨ। ਗੋਲੀਬਾਰੀ ਦੇ ਸਮੇਂ ਗਿੱਪੀ ਦਾ ਪਰਿਵਾਰ ਘਰ ‘ਚ ਮੌਜੂਦ ਸੀ। ਗਿੱਪੀ ਦੇ ਘਰ ਦੇ ਬਾਹਰ ਚਾਰ ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਦੀ ਨਵੀਂ ਖਰੀਦੀ ਕਾਰ ਲੈਂਬੋਰਗਿਨੀ ਨੂੰ ਲੱਗੀਆਂ।

ਹਮਲੇ ਤੋਂ ਕੁਝ ਦੇਰ ਬਾਅਦ ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਗਈ ਅਤੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਿਜ਼ੋਰਮ ‘ਚ 3 ਦੀ ਬਜਾਏ 4 ਦਸੰਬਰ ਨੂੰ ਹੋਵੇਗੀ ਵੋਟਾਂ ਗਿਣਤੀ: ਪੜ੍ਹੋ ਕਿਉਂ ਲਿਆ ਗਿਆ ਫੈਸਲਾ

SGPC ਦੀ ਮੀਟਿੰਗ ਅੱਜ: ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਲਿਆ ਜਾਵੇਗਾ ਫੈਸਲਾ