- IFFI ‘ਚ ਫਿਲਮ ਦੇ ਪ੍ਰਚਾਰ ਲਈ ਪਹੁੰਚੀ ‘ਫਰੇ’ ਦੀ ਸਟਾਰਕਾਸਟ
ਮੁੰਬਈ, 23 ਨਵੰਬਰ 2023 – ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦਾ 54ਵਾਂ ਐਡੀਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਲਮਾਨ ਖਾਨ ਵੀ IFFI ਪਹੁੰਚੇ। ਉਨ੍ਹਾਂ ਦੇ ਨਾਲ ਫਿਲਮ ‘ਫਰੇ’ ਦੀ ਸਟਾਰ ਕਾਸਟ ਅਲੀਜ਼ਾ ਅਗਨੀਹੋਤਰੀ, ਜੇਨ ਸ਼ਾਅ, ਪ੍ਰਸੰਨਾ ਬਿਸ਼ਟ ਅਤੇ ਸਾਹਿਲ ਮਹਿਤਾ ਵੀ ਨਜ਼ਰ ਆਏ। ਅਲੀਜ਼ਾ ਸਲਮਾਨ ਖਾਨ ਦੀ ਭਾਣਜੀ ਹੈ। ਸਟਾਰ ਕਾਸਟ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਸੌਮੇਂਦਰ ਪਾਧੀ ਵੀ ਨਜ਼ਰ ਆਏ।
ਸਲਮਾਨ ਖਾਨ ਨੇ ਉੱਥੇ ਮੌਜੂਦ ਇੱਕ ਪ੍ਰਸ਼ੰਸਕ ਦੇ ਮੱਥੇ ਨੂੰ ਚੁੰਮਿਆ ਅਤੇ ਉਸਨੂੰ ਗਲੇ ਲਾਇਆ। ਸਲਮਾਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਕਾਫੀ ਖੁਸ਼ ਨਜ਼ਰ ਆਏ। ਫਿਲਮ ਦੀ ਟੀਮ ਨੇ ਈਵੈਂਟ ‘ਚ ‘ਫਰੇ’ ਦਾ ਪ੍ਰਮੋਸ਼ਨ ਕੀਤਾ। ਫਰੇ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਤੋਂ ਬਣੀ ਫਿਲਮ ਹੈ। ਇਹ ਫਿਲਮ 1 ਦਸੰਬਰ 2023 ਨੂੰ ਰਿਲੀਜ਼ ਹੋਵੇਗੀ।
ਮੰਗਲਵਾਰ ਯਾਨੀ 21 ਨਵੰਬਰ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ IFFI ਦਾ ਉਦਘਾਟਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਵਿੱਚ ਫਿਲਮਾਂ ਬਣਾਉਣ ਲਈ ਵਿਦੇਸ਼ੀ ਫਿਲਮ ਨਿਰਮਾਣ ਯੂਨਿਟਾਂ ਨੂੰ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਵਿੱਚ 40% ਦਾ ਵਾਧਾ ਕੀਤਾ ਜਾਵੇਗਾ।