ਜੂਨ 84 ਘਲੂਘਾਰਾ ਹਫ਼ਤੇ ਸਬੰਧੀ ਸਿੱਧੂ ਮੂਸੇਵਾਲਾ ਨੇ ਕੀਤਾ ਇਹ ਅਹਿਮ ਫੈਸਲਾ

ਚੰਡੀਗੜ੍ਹ,1 ਜੂਨ 2021: ਜੂਨ 84 ਦੇ ਘੱਲੂਘਾਰੇ ਸਬੰਧੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਵੱਡਾ ਫੈਸਲਾ ਲਿਆ। ਸਿੱਧੂ ਨੇ ਐਲਾਨ ਕੀਤਾ ਕਿ ਉਹ 1 ਤੋਂ 6 ਜੂਨ ਤੱਕ ਆਪਣੀ ਐਲਬਮ ‘ਮੂਸਟੇਪ’ ਦਾ ਇਕ ਵੀ ਗੀਤ ਰਿਲੀਜ਼ ਨਹੀਂ ਕਰਨਗੇ। ਸਿੱਧੂ ਮੂਸੇਵਾਲਾ ਨੇ ਇਹ ਐਲਾਨ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕੀਤਾ।

ਸਿੱਧੂ ਮੂਸੇ ਵਾਲਾ ਨੇ ਆਪਣੀ ਪੋਸਟ ’ਚ ਲਿਖਿਆ, ‘ਜੂਨ 84 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਅਸੀਂ ‘ਮੂਸਟੇਪ’ ’ਚੋਂ ਆਪਣੇ ਗੀਤ, ਜੋ 1 ਜੂਨ ਤੋਂ 6 ਜੂਨ ਤਕ ਰਿਲੀਜ਼ ਕਰਨੇ ਸੀ, ਉਨ੍ਹਾਂ ਦੀ ਤਾਰੀਖ਼ ਅੱਗੇ ਪਾ ਦਿੱਤੀ ਹੈ।’

https://www.instagram.com/p/CPkzjnTlp20/

ਸਿੱਧੂ ਨੇ ਅੱਗੇ ਲਿਖਿਆ, ‘ਜੂਨ 84 ਸਾਡੇ ਲਈ ਨਾ ਭੁੱਲਣਯੋਗ ਸਾਕਾ ਹੈ, ਇਨ੍ਹਾਂ ਦਿਨਾਂ ’ਚ ਆਓ ਕੌਮ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਤੇ ਤੀਜੇ ਘੱਲੂਘਾਰੇ ’ਚ ਸ਼ਹੀਦੀਆਂ ਪਾਏ ਯੌਧਿਆਂ ਨੂੰ ਸੀਸ ਝੁਕਾਈਏ।’

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਜਪਾ ਵੱਲੋਂ ਆਪਣੇ ਗੁੰਡਿਆਂ ਰਾਹੀਂ ਕਮੇਟੀ ਦੇ ਦਫਤਰ ‘ਤੇ ਕਬਜ਼ੇ ਦੀ ਕੋਸ਼ਿਸ਼ ਨਿੰਦਣਯੋਗ : ਦਿੱਲੀ ਗੁਰਦੁਆਰਾ ਕਮੇਟੀ

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ