ਪੜ੍ਹੋ ਕਦੋ ਰਿਲੀਜ਼ ਹੋਏਗੀ ਸਿੱਧੂ ਮੂਸੇਵਾਲੇ ਦੀ ਫ਼ਿਲਮ ‘Yes I Am Student’

ਚੰਡੀਗੜ੍ਹ, 18 ਜੂਨ 2021 – ਫ਼ਿਲਮ ‘Yes I Am Student’ ਦੀ ਰਿਲੀਜ਼ ਬਾਰੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘Yes I Am Student’ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਇਕ ਪੋਸਟ ‘ਚ ਲਿਖਿਆ, “ਕੋਵਿਡ ਕਾਰਨ ਪੈਦਾ ਹੋਏ ਹਾਲਾਤ ਹੁਣ ਠੀਕ ਹੋ ਰਹੇ ਹਨ ਅਤੇ ਨਾਲ ਹੀ ਉਸ ਨੇ ਇਸ ਪੋਸਟ ‘ਚ ਸਿੱਧੂ ਮੂਸੇਵਾਲਾ, ਮੈਂਡੀ ਤੱਖਰ, ਦੀ ਕਿਡ, ਗੋਲਡ ਮੀਡੀਆ, ਦੀਪ ਗੋਲਡ ਮੀਡੀਆ, ਜੈਦੇਵ ਕੁਮਾਰ ਤੇ ਡੈਂਸ ਪ੍ਰੋ ਨੂੰ ਟੈਗ ਕੀਤਾ ਹੈ।

ਫ਼ਿਲਮ ‘ਚ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਨੂੰ ਮੁੱਖ ਭੂਮਿਕਾ ‘ਚ ਹਨ। ਇਸ ਫ਼ਿਲਮ ਨੂੰ ਗਿੱਲ ਰੌਂਤਾ ਨੇ ਲਿਖਿਆ ਹੈ। ਇਸ ਫ਼ਿਲਮ ਦਾ ਨਿਰਮਾਣ ਤਰਨਵੀਰ ਸਿੰਘ ਜਗਪਾਲ ਤੇ ਸਿੱਧੂ ਮੂਸੇਵਾਲਾ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਫ਼ਿਲਮ ਨੂੰ ਸਾਲ 2019 ‘ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਫਿਰ 2020 ‘ਚ ਵੱਡੇ ਪਰਦੇ ‘ਤੇ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਗਈ ਸੀ, ਪਰ ਉਦੋਂ ਲਾਕਡਾਊਨ ਲੱਗ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂ ਐਸ ਓਪਨ ਟੈਨਿਸ ਟੂਰਨਾਮੈਂਟ ਦਾ ਦਰਸ਼ਕ ਮਾਣ ਸਕਣਗੇ ਆਨੰਦ, ਮਹਾਂਮਾਰੀ ਕਾਰਨ ਲਾਈ ਪਾਬੰਦੀ ਹਟਾਈ

Google 80 ਆਕਸੀਜਨ ਪਲਾਂਟ ਲਾਉਣ ਲਈ ਦੇਵੇਗਾ 113 ਕਰੋੜ ਰੁਪਏ