ਚੇਨਈ, 1 ਅਕਤੂਬਰ 2024 – ਸੁਪਰਸਟਾਰ ਰਜਨੀਕਾਂਤ ਨੂੰ ਚੇਨਈ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਚੇਨਈ ਪੁਲਿਸ ਨੇ ਦੱਸਿਆ ਕਿ ਰਜਨੀਕਾਂਤ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੋਮਵਾਰ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਸੀ।
ਹਸਪਤਾਲ ਦੇ ਇੱਕ ਸੂਤਰ ਦੇ ਅਨੁਸਾਰ, 73 ਸਾਲਾ ਅਭਿਨੇਤਾ ਦੀ ਮੌਜੂਦਾ ਹਾਲਤ “ਸਥਿਰ” ਹੈ, ਪ੍ਰਸ਼ੰਸਕ ਅਭਿਨੇਤਾ ਦੇ ਸਿਹਤ ਅਪਡੇਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਅਦਾਕਾਰ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੂਜੇ ਪਾਸੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਰਜਨੀਕਾਂਤ ਦੀ ਅੱਜ ਦਿਲ ਦੀ ਸਰਜਰੀ ਹੋਵੇਗੀ। ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਰਜਨੀਕਾਂਤ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਲਤਾ ਨੇ ਇਕ ਮੀਡੀਆ ਚੈਨਲ ਨੂੰ ਦੱਸਿਆ, ਸਭ ਕੁਝ ਠੀਕ ਹੈ। ਰਜਨੀਕਾਂਤ ਦੀ ਸਿਹਤ ਪਿਛਲੇ ਕਈ ਸਾਲਾਂ ਵਿੱਚ ਕਈ ਵਾਰ ਵਿਗੜ ਚੁੱਕੀ ਹੈ। ਰਜਨੀਕਾਂਤ ਦਾ ਵੀ 2016 ਵਿੱਚ ਅਮਰੀਕਾ ਵਿੱਚ ਕਿਡਨੀ ਟਰਾਂਸਪਲਾਂਟ ਹੋਇਆ ਸੀ।