ਟੀਟੂ ਬਾਣੀਆ ਨੇ ਵੱਖਰੇ ਢੰਗ ਨਾਲ ਚੁੱਕੀ ਕਲਾਕਾਰਾਂ ਲਈ ਆਵਾਜ਼, ਡੀਸੀ ਦਫ਼ਤਰ ਬਾਹਰ ਲਾਇਆ ਅਖਾੜਾ

ਲੁਧਿਆਣਾ, 28 ਮਈ 2021 – ਭਾਵੇਂ ਕਰੋਨਾ ਕਾਲ ਦੇ ਦੌਰਾਨ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਹੋਣ ਕਾਰਨ ਕਰਫਿਊ ਵਿਚ ਵੱਡੀ ਰਾਹਤ ਦਿੱਤੀ ਗਈ ਹੈ। ਜਿਸ ਤਹਿਤ ਲੋਕਾਂ ਨੂੰ ਸਵੇਰੇ 5 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਢਿਲ ਦਿੱਤੀ ਗਈ ਹੈ। ਪਰ ਵਿਆਹ ਸ਼ਾਦੀਆਂ ਵਿੱਚ ਦਸ ਬੰਦਿਆ ਦੀ ਲਿਮਟ ਕਾਰਨ ਲੋਕ ਵਿਆਹ ਵਿੱਚ ਅਖਾੜੇ ਨਹੀਂ ਲਗਵਾ ਰਹੇ। ਜਿਸ ਜਿਸ ਕਾਰਨ ਕਲਾਕਾਰ ਤਕਰੀਬਨ ਵਿਹਲੇ ਹੋ ਗਏ ਹਨ। ਇਸ ਕਾਰਨ ਅੱਜ ਟੀਟੂ ਬਾਣੀਆਂ ਨੇ ਕਲਾਕਾਰਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਨਿਯਮਾਂ ਦੇ ਅਨੁਸਾਰ 10 ਤੋਂ ਵੱਧ ਬੰਦੇ ‌ਵਿਆਹ ਵਿੱਚ ਇਕੱਠੇ ਨਹੀਂ ਹੋ ਸਕਦੇ।

ਪਰ ਕਲਾਕਾਰਾਂ ਨਾਲ 20 ਤਾ ਸਾਜੀ ਹੁੰਦੇ ਹਨ ਕਲਾਕਾਰ ਅਖਾੜਾ ਕਿਵੇਂ ਲਾਉਣ। ਉਹਨਾਂ ਲਈ ਸਰਕਾਰ ਤੋਂ ਮੰਗ ਕੀਤੀ ਕਿ ਕਲਾਕਾਰਾਂ ਨੂੰ ਵਿੱਤੀ ਮਦਦ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕਲਾਕਾਰ ਤੋਂ ਐਮ ਪੀ ਬਣੇ ਭਗਵੰਤ ਮਾਨ ਨੇ ਵੀ ਕਲਾਕਾਰਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਐਮ ਪੀ ਰਵਨੀਤ ਬਿੱਟੂ ਨੇ ਹੀ ਕਲਾਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਜਿਸਦੇ ਕਾਰਨ ਮਜਬੂਰ ਹੋ ਕੇ ਅੱਜ ਟੀਟੂ ਬਾਣੀਆਂ ਨੂੰ ਪ੍ਰਦਰਸ਼ਨ ਕਰਨਾ ਪਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ-ਬੀਬੀ ਜਗੀਰ ਕੌਰ

ਕੈਪਟਨ ਵੱਲੋਂ ਕਾਂਗਰਸੀ ਐਮ ਪੀ ਜਸਬੀਰ ਸਿੰਘ ਗਿੱਲ ਡਿੰਪਾ ਦੇ ਮਾਤਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ