ਪਟਿਆਲਾ, 8 ਜੂਨ 2021 – ਸਰਕਾਰ ਵੱਲੋਂ ਟੈਟ ਤੇ ਈ.ਟੀ.ਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਚੱਲਦਿਆਂ ਹੁਣ ਬੇਰੁਜ਼ਗਾਰ ਅਧਿਆਪਕਾਂ ਨੇ ਖੂਨ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜੀ ਹੈ। ਟਾਵਰ ‘ਤੇ ਚੜੇ ਸੁਰਿੰਦਰਪਾਲ ਗੁਰਦਾਸਪੁਰ ਦੇ 80 ਦਿਨ ਪੂਰੇ ਹੋ ਗਏ ਹਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਖੂਨ ਨਾਲ ਲਿਖ ਕੇ ਚਿੱਠੀ ਭੇਜੀ ਗਈ ਹੈ। ਜਿਸ ਵਿੱਚ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਬਾਬਤ ਗੌਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਸਭ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਇਹ ਚਿੱਠੀ ਕਿਸੇ ਨੀਲੀ ਸਿਆਹੀ ਨਹੀਂ, ਸਗੋਂ ਖੂਨ ਦੇ ਲਾਲ ਰੰਗ ਨਾਲ ਲਿਖੀ ਗਈ ਹੈ।