ਨਵੀਂ ਦਿੱਲੀ, 27 ਜਨਵਰੀ 2021 – ਬੀਤੇ ਦਿਨ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ ਦਿੱਲੀ ਪੁਲਿਸ ਵਲੋਂ 200 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤੋਂ ਬਿਨਾਂ ਦਿੱਲੀ ਪੁਲਿਸ ਨੇ ਕਈ ਪੁਲਿਸ ਆਗੂਆਂ ‘ਤੇ ਪਰਚੇ ਦਰਜ ਕੀਤੇ ਹਨ ਜਿਨ੍ਹਾਂ ‘ਚ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਵਿੱਚ ਕਿਸਾਨ ਆਗੂ ਦਰਸ਼ਨ ਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਂਅ ਦਰਜ ਹਨ।
ਇਹ ਐੱਫ.ਆਈ.ਆਰ ਕਿਸਾਨਾਂ ਦੁਆਰਾ ਕੀਤੀ ਗਈ ਟਰੈਕਟਰ ਪਰੇਡ ਸਬੰਧੀ ਜਾਰੀ ਕੀਤੀ ਗਈ ਐਨ.ਓ.ਸੀ ਦੀ ਉਲੰਘਣਾ ਕਾਰਨ ਦਰਜ ਕੀਤੀ ਗਈ ਹੈ। ਐਫਆਈਆਰ ਵਿੱਚ ਰਾਕੇਸ਼ ਟਿਕੈਤ ਦਾ ਨਾਮ ਵੀ ਸ਼ਾਮਲ ਹੈ।