ਨਵੀਂ ਦਿੱਲੀ, 24 ਜਨਵਰੀ 2021 – ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਟ੍ਰੈਕਟਰ ਪਰੇਡ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਇਹ ਪਰੇਡ 3 ਰੂਟਾਂ ‘ਤੇ ਹੋਵੇਗੀ। ਦਿੱਲੀ ਪੁਲਿਸ ਅਤੇ ਕਿਸਾਨਾਂ ਵਿਚਕਾਟ ਰੂਟ ‘ਤੇ ਸਹਿਮਤੀ ਬਣ ਗਈ ਹੈ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲਿਸ ਨੇ ਕਿਹਾ ਕਿ ਤਿੰਨ ਰੂਟਾਂ ਜਿਵੇਂ ਕਿ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ਟ੍ਰੈਕਟਰ ‘ਤੇ ਪਰੇਡ ਹੋਵੇਗੀ, ਜਦ ਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ।
ਸੂਤਰਾਂ ਅਨੁਸਾਰ, ਪੁਲਿਸ ਅਤੇ ਕਿਸਾਨਾਂ ਦਰਮਿਆਨ ਆਪਸੀ ਸਹਿਮਤੀ ਨਾਲ ਇਹ ਰਸਤੇ ਤੈਅ ਹੋਏ ਹਨ…
- ਸਿੰਘੂ ਬਾਰਡਰ- ਟਰੈਕਟਰ ਪਰੇਡ ਸਿੰਘੂ ਬਾਰਡਰ (Singhu Border) ਤੋਂ ਚੱਲੇਗੀ ਜੋ ਸੰਜੇ ਗਾਂਧੀ ਟਰਾਂਸਪੋਰਟ, ਕੰਝਾਵਲਾ, ਬਵਾਨਾ, ਓਚੰਦੀ ਬਾਰਡਰ ਰਾਹੀਂ ਹਰਿਆਣਾ ਵਿਚ ਚੱਲੀ ਜਾਵੇਗੀ।
- ਟਿਕਰੀ ਬਾਰਡਰ – ਟਿਕਰੀ ਬਾਰਡਰ ਤੋਂ ਟਰੈਕਟਰ ਪਰੇਡ ਨਾਗਲੋਈ, ਨਜਫਗੜ੍ਹ, ਝੜੌਦਾ, ਬਾਦਲੀ ਹੁੰਦੇ ਹੋਏ ਕੇ.ਐਮ.ਪੀ. ਉਤੇ ਚਲੀ ਜਾਵੇਗੀ
- ਗਾਜੀਪੁਰ-ਯੂਪੀ ਗੇਟ- ਗਾਜ਼ੀਪੁਰ ਯੂਪੀ ਗੇਟ ਤੋਂ ਟਰੈਕਟਰ ਪਰੇਡ ਅਪਸਰਾ ਬਾਰਡਰ ਗਾਜ਼ੀਆਬਾਦ ਦੇ ਰਸਤੇ ਯੂਪੀ ਦੇ ਡਾਸਨਾ ਵਿਟ ਚਲੀ ਜਾਵੇਗੀ।