ਬੱਚਿਆਂ ਦੇ ਭਵਿੱਖ ਦਾ ਸੋਚਦੇ ਹੋਏ, ਪਰਚਾ ਨਾ ਦਰਜ ਕਰਕੇ ਕੀਤਾ ਮੁਆਫ

ਤਰਨ ਤਾਰਨ, 26 ਜੂਨ 2021 – ਪਿਛਲੇ ਦਿਨੀਂ ਕੁਝ 17-18 ਸਾਲ ਦੀ ਉਮਰ ਦੇ ਨੌਜਵਾਨਾਂ ਨੇ ਪੈਟਰੋਲ ਭਰਵਾਓੁਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਆਪਣੀ ਕਾਰ ਭਜਾ ਲਈ। ਜਿਸ ਪਰ ਸਿਟੀ ਤਰਨ ਤਾਰਨ ਪੁਲਿਸ ਨੇ ਗੱਡੀ ਟਰੇਸ ਕਰਕੇ ਉਕਤ ਨੌਜਵਾਨਾਂ ਨੂੰ 4 ਘੰਟੇ ਵਿੱਚ ਕਾਬੂ ਕਰ ਲਿਆ। ਮੁਡਲੀ ਤਫ਼ਤੀਸ਼ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੌਜਵਾਨਾਂ ਨੇ ਕਿਸੇ ਅਪਰਾਧਿਕ ਇਰਾਦੇ ਤੋਂ ਬਿਨਾਂ, ਤਹਿਸ਼ ਵਿੱਚ ਆ ਕੇ ਇਸ ਕਾਰੇ ਨੂੰ ਅਣਜਾਮ ਦਿੱਤਾ।

ਪੰਜਾਬ ਪੁਲਿਸ ਹਮੇਸ਼ਾ ਸੁਧਾਰਵਾਦੀ ਸਿਧਾਂਤ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦੀ ਹੈ | ਕਾਨੂੰਨ ਦਾ ਇੱਕ ਪ੍ਰਮੁੱਖ ਪ੍ਰਿੰਸੀਪਲ ਹੈ ਕਿ ਅਪਰਾਧਕ ਇਰਾਦੇ ਤੋਂ ਬਿਨਾਂ ਕੋਈ ਜੁਰਮ ਨਹੀਂ ਹੁੰਦਾ। ਇਸ ਸਿਧਾਂਤ ਨੂੰ ਅਮਲੀ ਜਾਮਾ ਪਾਉਂਦਿਆਂ ਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਵਰਿੰਦਰਜੀਤ ਸਿੰਘ ਖੋਸਾ ਨੇ SHO ਸਿਟੀ ਤਰਨ ਤਾਰਨ ਨੇ ਇਹਨਾਂ ਚਾਰ ਨੌਜਵਾਨ ਨਾਗਰਿਕਾਂ ਨੂੰ ਐਪੋਲੋਜੀ (ਮਾਫ਼ੀ) ‘ਤੇ ਛੱਡ ਦਿੱਤਾ।

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0
Captain Amarinder Singh

ਕੈਪਟਨ ਵੱਲੋਂ ਰਾਜਨਾਥ ਸਿੰਘ ਨੂੰ ਡੱਲਾ ਗੋਰੀਆਂ ਵਿਖੇ ਸੈਨਿਕ ਸਕੂਲ ਨੂੰ ਮਨਜ਼ੂਰੀ ਦੇਣ ਅਤੇ ਬਠਿੰਡਾ ‘ਚ ਸੈਨਿਕ ਸਕੂਲ ਨੂੰ ਹਰੀ ਝੰਡੀ ਦੇਣ ਦੀ ਅਪੀਲ

ਜਦੋਂ ਕੇਜਰੀਵਾਲ ਕੋਰੋਨਾ ਕਾਲ ਵਿਚ ਆਕਸੀਜਨ ਲਈ ਲੜ ਰਹੇ ਸਨ ਤਾਂ ਕੈਪਟਨ ਆਪਣੇ ਫਾਰਮ ਹਾਊਸ ਵਿੱਚ ਆਰਾਮ ਫਰਮਾ ਰਹੇ ਸਨ – ਆਪ