ਬਰਨਾਲਾ, 16 ਅਪ੍ਰੈਲ 2021 – ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਵਿੱਚ ਜਦੋਂ ਕੰਬਾਈਨ ਨਾਲ ਕੱਟੀ ਫ਼ਸਲ ਨੂੰ ਲੈ ਕੇ ਮੰਡੀ ਵਿੱਚ ਲਿਜਾਣ ਲਈ ਟਰੈਕਟਰ ਪੂਰੀ ਤਰਾਂ ਤਿਆਰ ਖੜ੍ਹਾ ਸੀ ਅਤੇ ਜਿਉਂ ਹੀ ਟਰੈਕਟਰ ਨੂੰ ਸਟਾਰਟ ਕੀਤਾ ਤਾਂ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਉਸ ਨੇ ਕੁੱਝ ਸੈਕਿੰਡਾਂ ਵਿੱਚ ਹੀ ਟਰੈਕਟਰ ਅਤੇ ਟਰਾਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਜਿਸ ਤੋਂ ਬਾਅਦ ਅੱਗ ਆਸੇ ਪਾਸੇ ਖੜੀ ਕਣਕ ਦੀ ਫ਼ਸਲ ਨੂੰ ਲੱਗ ਗਈ, ਜਿਸ ਕਰਕੇ ਕਣਕ ਦੀ ਖੜੀ ਫ਼ਸਲ ਅਤੇ ਕਣਕ ਦੀ ਨਾੜ ਦਾ ਰਕਬਾ ਅੱਗ ਦੀ ਲਪੇਟ ਵਿੱਚ ਆ ਗਿਆ। ਪਿੰਡ ਵਾਸੀਆਂ ਦੁਆਰਾ ਬਣਾਈ ਗਈ ਇੱਕ ਮਿਨੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਸਰਕਾਰੀ ਫਾਇਰ ਬ੍ਰਿਗੇਡ ਨੇ ਵੀ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਇਆ। ਅੱਗ ਬੁਝਾਉਣ ਤੱਕ 2 ਏਕੜ ਖੜੀ ਕਣਕ ਦੀ ਫ਼ਸਲ, 10 ਏਕੜ ਕਣਕ ਦੀ ਨਾੜ ਅਤੇ ਟਰੈਕਟਰ ਬੁਰੀ ਤਰ੍ਹਾਂ ਸੜ ਗਏ।