ਫਲਾਇੰਗ ਸਿੱਖ ਮਿਲਖਾ ਸਿੰਘ ਮੁੜ ਪੀਜੀਆਈ ਦਾਖਲ

ਚੰਡੀਗੜ੍ਹ, 4 ਜੂਨ 2021 – ਫਲਾਇੰਗ ਸਿੱਖ ਮਿਲਖਾ ਸਿੰਘ ਦੀ ਤਬੀਅਤ ਫਿਰ ਤੋਂ ਵਿਗੜ ਗਈ ਹੈ। ਤਬੀਅਤ ਵਿਗੜਨ ਬਾਅਦ ਮਿਲਖਾ ਸਿੰਘ ਨੂੰ 3 ਜੂਨ ਦੁਪਹਿਰ 3:35 ਵਜੇ ਪੀਜੀਆਈ ਦੇ ਕੋਵਿਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਕੋਵਿਡ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਹਨਾਂ ਦੀ ਸਿਹਤ ਠੀਕ ਹੈ। ਵੀਰਵਾਰ ਨੂੰ ਸਵੇਰ ਤੋਂ ਹੀ ਮਿਲਖਾ ਸਿੰਘ ਬੁਖਾਰ ਨਾਲ ਬੇਚੈਨੀ ਮਹਿਸੂਸ ਕਰ ਰਹੇ ਸੀ।

ਮਿਲਖਾ ਸਿੰਘ ਦੀ ਕੁੱਝ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਮਿਲਖਾ ਸਿੰਘ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਥੇ ਕੁੱਝ ਦਿਨ ਰੱਖਣ ਬਾਅਦ ਮਿਲਖਾ ਸਿੰਘ ਨੂੰ ਛੁੱਟੀ ਦੇ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

ਅਮਰੀਕਾ, ਕੈਨੇਡਾ ਸਮੇਤ ਕਈ ਦੇਸ਼ਾਂ ‘ਚ 12 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਸ਼ੁਰੂ