ਫਾਜ਼ਿਲਕਾ, 7 ਫਰਵਰੀ 2021 – ਬੀਜੇਪੀ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਚੱਕਾ ਜਾਮ ਉੱਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਭੋਲਾ ਭਾਲਾ ਹੈ, ਪਰ ਇਨ੍ਹਾਂ ਦੇ ਪਿੱਛੇ ਵੱਡੀਆਂ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆ ਹਨ। ਜਿਨ੍ਹਾਂ ਦਾ ਜਲਦ ਹੀ ਖੁਲਾਸਾ ਹੋਵੇਗਾ ਅਤੇ ਆਮ ਲੋਕਾਂ ਨੂੰ ਸਮਝ ਆ ਜਾਏਗੀ ਕਿ ਇਹ ਕਨੂੰਨ ਠੀਕ ਹਨ ਅਤੇ ਕੁੱਝ ਲੋਕ ਇਸ ਦੇ ਪਿੱਛੇ ਕੰਮ ਕਰ ਰਹੇ ਹਨ। ਉਨ੍ਹਾਂ ਨੇ 26 ਜਨਵਰੀ ਦੇ ਹਾਦਸੇ ਦੀ ਵੀ ਨਿੰਦਿਆ ਕੀਤੀ ਅਤੇ 26 ਜਨਵਰੀ ਦੇ ਟਰੈਕਟਰ ਮਾਰਚ ਦੇ ਸਮਰਥਨ ਵਿੱਚ ਆਈਆਂ ਰਾਜਨੀਤਕ ਪਾਰਟੀਆਂ ਉੱਤੇ ਵੀ ਨਿਸ਼ਾਨੇ ਸਾਧੇ।