ਨਵੀਂ ਦਿੱਲੀ, 14 ਮਈ, 2021 : ਆਮ ਆਦਮੀ ਪਾਰਟੀ ਦੇ ਸਾਬਕਾ ਐਮ ਐਲ ਏ ਜਰਨੈਲ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ। ਉਹ 48 ਸਾਲਾਂ ਦੇ ਸਨ। ਜਰਨੈਲ ਸਿੰਘ ਦੀ ਪਿਛਲੇ ਦਿਨੀਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਹਸਪਤਾਲ ਦਾਖਲ ਸਨ।
ਉਹ 2013 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਾਜੌਰੀ ਗਾਰਡਨ (ਨਵੀਂ ਦਿੱਲੀ) ਤੋਂ ਐਮ ਐਲ ਏ ਚੁਣੇ ਗਏ ਸਨ। 6 ਜਨਵਰੀ 2017 ਨੂੰ ਉਹਨਾਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਹਲਕੇ ਤੋਂ ਚੋਣ ਲੜਨ ਲਈ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਹਾਰ ਗਏ ਸਨ। ਬਾਅਦ ਵਿਚ ਉਹਨਾਂ ਨੂੰ ਆਪ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਜਰਨੈਲ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕਿਤਾਬ ਵੀ ਲਿਖੀ ਗਈ ਸੀ।