ਨਵੀਂ ਦਿੱਲੀ, 29 ਅਪ੍ਰੈਲ 2021 – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਏਮਜ਼ ਟਰਾਮਾਂ ਸੈਂਟਰ ਤੋਂ ਛੁੱਟੀ ਮਿਲ ਗਈ ਹੈ। ਉਹ ਕੁਝ ਦਿਨ ਪਹਿਲਾ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਕੋਰੋਨਾ ਤੋਂ ਠੀਕ ਹੋਣ ਮਗਰੋਂ ਉਹ ਅੱਜ ਆਪਣੇ ਘਰ ਚਲੇ ਗਏ ਹਨ। ਉਨ੍ਹਾਂ ਨੂੰ 19 ਅਪ੍ਰੈਲ ਨੂੰ ਏਮਜ਼ ਵਿਖੇ ਇਲਾਜ ਲਈ ਭਰਤੀ ਕੀਤਾ ਗਿਆ ਸੀ।