ਕੈਲੀਫੋਰਨੀਆ, 21 ਅਪ੍ਰੈਲ 2021 – ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਵਾਲਟਰ ਮੋਂਡੇਲ ਜੋ ਕਿ 1984 ਵਿੱਚ ਰਾਸ਼ਟਰਪਤੀ ਪਦ ਦੇ ਲਈ ਡੈਮੋਕਰੇਟਿਕ ਉਮੀਦਵਾਰ ਸਨ, ਦੀ 93 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਮਿਨੀਆਪੋਲਿਸ ‘ਚ ਮੌਤ ਹੋ ਗਈ ਹੈ। ਉਹਨਾਂ ਦੇ ਪਰਿਵਾਰ ਦੁਆਰਾ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਉਹ ਸਾਲ 2018 ਵਿੱਚ ਜਾਰਜ ਐਚ ਡਬਲਯੂ ਬੁਸ਼ ਦੀ ਮੌਤ ਤੋਂ ਬਾਅਦ ਸਭ ਤੋਂ ਪੁਰਾਣੇ ਜੀਵਿਤ ਉਪ ਰਾਸ਼ਟਰਪਤੀ ਸਨ। ਪਰਿਵਾਰ, ਦੋਸਤਾਂ ਅਤੇ ਵੋਟਰਾਂ ਲਈ ਫਰਿੱਟਜ ਵਜੋਂ ਜਾਣੇ ਜਾਂਦੇ ਮੋਂਡੇਲ 1977 ਤੋਂ 1981 ਤੱਕ ਕਾਰਟਰ ਦੇ ਅਧੀਨ ਸੇਵਾ ਕਰਨ ਤੋਂ ਪਹਿਲਾਂ ਮਿਨੇਸੋਟਾ ਦੇ ਅਟਾਰਨੀ ਜਨਰਲ ਅਤੇ ਸੈਨੇਟਰ ਵੀ ਸਨ।
ਮੋਂਡੇਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1964 ਵਿੱਚ ਵਾਸ਼ਿੰਗਟਨ ਵਿੱਚ ਕੀਤੀ ਸੀ, ਜਦੋਂ ਉਹ ਹੰਫਰੀ ਦੀ ਥਾਂ ਲੈਣ ਲਈ ਸੈਨੇਟ ਵਿੱਚ ਨਿਯੁਕਤ ਹੋਏ ਸਨ, ਜਿਨ੍ਹਾਂ ਨੇ ਉਪ ਰਾਸ਼ਟਰਪਤੀ ਬਣਨ ਲਈ ਅਸਤੀਫਾ ਦੇ ਦਿੱਤਾ ਸੀ। ਬਾਈਡੇਨ ਪ੍ਰਸ਼ਾਸਨ ਨੇ ਵਾਲਟਰ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਹੈ।