ਮੇਲੇ ‘ਚ ਟੈਟੂ ਬਣਵਾ ਰਹੇ ਨੌਜਵਾਨ ਦਾ ਕਤਲ ਮਾਮਲਾ, ਨਾਬਾਲਗ ਸਮੇਤ ਚਾਰ ਕਾਬੂ

ਮਾਨਸਾ, 7 ਮਈ 2021 : ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਖੇ ਮਾਤਾ ਸ਼ੀਤਲਾ ਦੇ ਮੇਲੇ ਚ ਟੈਟੂ ਬਣਵਾ ਰਹੇ ਨੌਜਵਾਨ ਤੇਜ਼ ਹਥਿਆਰਾਂ ਨਾਲ ਕਤਲ ਕਰਨ ਵਾਲੇ ਇਕ ਨਾਬਾਲਗ ਸਮੇਤ 4 ਵਿਅਕਤੀਆਂ ਨੂੰ ਸਿਟੀ ਪੁਲਿਸ ਬੁਢਲਾਡਾ ਨੇ ਗ੍ਰਿਫਤਾਰ ਕਰ ਲਿਆ ਹੈ।

ਗ੍ਰਿਫਤਾਰ ਕੀਤੇ ਨੌਜਵਾਨਾਂ ‘ਚੋਂ ਨਾਬਾਲਗ ਅਰਸ਼ਦੀਪ ਸਿੰਘ (17) ਅਹਿਮਦਪੁਰ, ਗਗਨਦੀਪ ਸਿੰਘ (24), ਗਿਆਨ ਪ੍ਰਕਾਸ਼ ਸਿੰਘ ਵਿੱਕੀ (19), ਸੁੰਖਵਿਦਰ ਸਿੰਘ ਸੁੱਖੀ ਵਾਰਡ ਨਬਰ 18 ਬੁਢਲਾਡਾ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਅੱਜ ਤੋ ਇਕ ਸਾਲ ਪਹਿਲਾ ਫੇਸਬੁਕ ਰਾਹੀ ਕਿਸੇ ਲੜਕੀ ਨਾਲ ਗੱਲਬਾਤ ਨੂੰ ਲੈ ਕੇ ਨਾਨਕ ਸਿੰਘ ਪੱਤਰ ਸੁਖਪਾਲ ਸਿੰਘ ਵਾਰਡ ਨੰਬਰ 6 ਬੁਢਲਾਡਾ ਨਾਲ ਝਗੜਾ ਹੋ ਗਿਆ ਸੀ। ਜਿਸ ਕਰਕੇ ਕੁਲਾਣੇ ਮੇਲੇ ਵਾਲੇ ਦਿਨ ਟੈਟੂ ਬਣਵਾ ਰਹੇ ਨਾਨਕ ਉਰਫ ਸ਼ੰਮੀ ਨੂੰ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਸੀ ਜਿਸਦੀ ਮੌਤ ਹੋ ਗਈ।

ਦੋਸ਼ੀਆਂ ਕੋਲੋਂ ਪੁਲਿਸ ਵੱਲੋਂ ਦੋ ਮੋਟਰਸਾਇਕਲ, ਕਤਲ ਦੌਰਾਨ ਵਰਤਿਆਂ ਗਿਆ ਤੇਜ਼ ਹਥਿਆਰ ਬਰਾਮਦ ਕੀਤਾ ਗਿਆ ਹੈ। ਅਦਾਲਤ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਪੱਕੇ ਹੋਣ ਲਈ ਅਰਜ਼ੀਆਂ ਭਰਨ ਦੇ ਪਹਿਲੇ ਦਿਨ 20 ਹਜ਼ਾਰ ਵਿਦਿਆਰਥੀਆਂ ਨੇ ਭਰੀਆਂ ਅਰਜ਼ੀਆਂ

ਵੀਡੀਓ: ਤਨਖਾਹਾਂ ਦੇ ਗੱਫੇ ਰੱਖਣ ਨੂੰ ਮੁਲਾਜ਼ਮਾਂ ਨੇ ਖਾਲੀ ਕੀਤੇ ਤੂੜੀ ਵਾਲੇ ਕੋਠੇ !