ਜਗਰਾਉਂ, 9 ਜੂਨ 2021 – ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਸਾਥੀ ਜਸਪ੍ਰੀਤ ਸੰਘ ਜੱਸੀ ਖਰੜ ਬੰਗਾਲ ‘ਚ ਪੰਜਾਬ ਪੁਲਿਸ ਨਾਲ ਸਬੰਧਿਤ ਓਕੋ ਟੀਮ ਅਤੇ ਕੋਲਕਾਤਾ ਦੀ ਐਸਟੀਐਫ ਨਾਲ ਹੋਏ ਮੁਕਾਬਲੇ ‘ਚ ਹਲਾਕ ਹੋ ਗਏ ਹਨ। ਇੱਥੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੀ ਓਕੋ ਟੀਮ ਪਿਛਲੇ ਦਿਨਾਂ ‘ਚ ਜਗਰਾਉਂ ‘ਚ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ‘ਚ ਲੋੜੀਂਦੇ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਦੀ ਲਗਾਤਾਰ ਪੁੱਛ ਕਰ ਰਹੀ ਸੀ। ਇਸ ਮੁਕਾਬਲੇ ਦੌਰਾਨ ਇਕ ਪੁਲਿਸ ਇੰਸਪੈਕਟਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਹ ਇਨਕਾਊਂਟਰ ਅੱਜ ਦੁਪਹਿਰ ਸਾਢੇ ਤਿੰਨ ਦੇ ਕਰੀਬ ਕੋਲਕਾਤਾ ਵਿਖੇ ਹੋਇਆ। ਜੈਪਾਲ ਸਿੰਘ ਪੰਜਾਬ ਪੁਲੀਸ ਨੂੰ ਦੋ ਏਐਸਆਈ ਦੇ ਕਤਲ ਮਾਮਲੇ ਵਿੱਚ ਅਤੇ ਹੋਰ ਵੀ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਗੈਂਗਸਟਰ ਜੈਪਾਲ ਭੁੱਲਰ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜੁਰਮ ਦੀ ਦੁਨੀਆ ਵਿਚ ਕਾਫੀ ਵੱਡਾ ਨਾ ਮੰਨਿਆ ਜਾਂਦਾ ਸੀ।
ਜਗਰਾਓਂ ਵਿਖੇ ਨਵੀ ਦਾਣਾ ਮੰਡੀ ‘ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਨਾਮੀ ਗੈਂਗਸਟਰਾਂ ‘ਚੋਂ ਜਗਰਾਓਂ ਪੁਲਿਸ ਨੇ ਇਕ ਗੈਂਗਸਟਰ ਦੀ ਪਤਨੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ‘ਚ ਪਤੀ-ਪਤਨੀ ਵੀ ਸ਼ਾਮਲ ਹਨ ਜਿਨ੍ਹਾਂ ‘ਤੇ ਇਨ੍ਹਾਂ ਨੂੰ ਪਨਾਹ ਦੇਣ, ਫਾਈਨਾਂਸ ਕਰਨ ਤੇ ਅਸਲੇ ਦੀ ਡਿਲਿਵਰੀ ‘ਚ ਸਹਿਯੋਗ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ।