ਪੜ੍ਹੋ, ਗੂਗਲ ਤੇ ਯੂਟਿਊਬ ਦੀਆਂ ਇਨ੍ਹਾਂ ਸੇਵਾਵਾਂ ਲਈ 1 ਜੂਨ ਤੋਂ ਬਦਲਣਗੇ ਨਿਯਮ

ਨਵੀਂ ਦਿੱਲੀ, 30 ਮਈ 2021 – 1 ਜੂਨ 2021 ਤੋਂ ਗੂਗਲ ਤੇ ਯੂਟਿਊਬ ਆਪਣੀਆਂ ਸੇਵਾਵਾਂ ‘ਚ ਬਦਲਾਵ ਕਰਨ ਜਾ ਰਿਹਾ ਹੈ ਅਤੇ ਜਿਸ ਤਹਿਤ ਹੁਣ ਯੂਜ਼ਰਸ ਨੂੰ ਗੂਗਲ ਫੋਟੋਜ਼ ਦੀ ਮੁਫ਼ਤ ਸੇਵਾ ਲਈ ਪੈਸੇ ਦੇਣੇ ਹੋਣਗੇ। ਗੂਗਲ ਫੋਟੋਜ਼ ਦੀ ਮੁਫ਼ਤ ਕਲਾਊਡ ਸਟੋਰੇਜ ਦੀ ਸਹੂਲਤ 1 ਜੂਨ 2021 ਤੋਂ ਬੰਦ ਹੋ ਰਹੀ ਹੈ ਅਤੇ ਇਸ ਦੀ ਥਾਂ ਕੰਪਨੀ ਪੇਡ ਸਬਸਕ੍ਰਿਪਸ਼ਨ ਮਾਡਲ ਲੈ ਕੇ ਆਏਗੀ।

ਕੰਪਨੀ ਵਲੋਂ ਇਸ ਨੂੰ ਗੂਗਲ ਵਨ ਨਾਂਅ ਦਿੱਤਾ ਗਿਆ ਹੈ। ਮਤਲਬ ਹੁਣ ਗੂਗਲ ਵਲੋਂ ਗੂਗਲ ਫੋਟੋਜ਼ ਦੀ ਕਲਾਊਡ ਸਟੋਰੇਜ ਲਈ ਚਾਰਜ ਵਸੂਲਿਆ ਜਾਵੇਗਾ। ਗੂਗਲ ਵਲੋਂ ਗਾਹਕਾਂ ਨੂੰ 1 ਜੂਨ 2021 ਤੋਂ ਸਿਰਫ਼ 15 ਜੀ.ਬੀ. ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜੇਕਰ 15 ਜੀ.ਬੀ. ਤੋਂ ਜ਼ਿਆਦਾ ਫੋਟੋਜ਼ ਅਤੇ ਡਾਕਿਊਮੈਂਟ ਆਨਲਾਈਨ ਸਟੋਰ ਕਰੋਗੇ ਤਾਂ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1.99 ਡਾਲਰ (146 ਰੁਪਏ) ਚਾਰਜ ਦੇਣਾ ਹੋਵੇਗਾ। ਜਿਸ ਦਾ ਸਾਲਾਨਾ ਸਬਸਕ੍ਰਿਪਸ਼ਨ ਚਾਰਜ 19.99 ਡਾਲਰ (ਕਰੀਬ 1464 ਰੁਪਏ) ਹੈ।

ਇਸ ਦੇ ਨਾਲ ਹੀ ਯੂਟਿਊਬ ਤੋਂ ਕਮਾਈ ਕਰਨ ਵਾਲੇ ਚੈਨਲਾਂ ਨੂੰ ਟੈਕਸ ਦੇ ਦਾਇਰੇ ’ਚ ਲਿਆਂਦਾ ਜਾਵੇਗਾ। ਸਿਰਫ ਯੂਟਿਊਬ ਦੇ ਅਮਰੀਕੀ ਕੰਟੈਂਟ ਕ੍ਰਿਏਟਰਾਂ ਕੋਲੋਂ ਟੈਕਸ ਨਹੀਂ ਲਿਆ ਜਾਵੇਗਾ, ਪਰ ਭਾਰਤ ਸਮੇਤ ਬਾਕੀ ਦੁਨੀਆ ਦੇ ਕੰਟੈਂਟ ਕ੍ਰਿਏਟਰਾਂ ਨੂੰ ਯੂਟਿਊਬ ਦੀ ਕਮਾਈ ’ਤੇ ਟੈਕਸ ਦੇਣਾ ਹੋਵੇਗਾ। ਇਸ ਨਵੀਂ ਟੈਕਸ ਪਾਲਿਸੀ ਦੀ ਸ਼ੁਰੂਆਤ ਜੂਨ 2021 ਤੋਂ ਹੋ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਤਲੁਜ ਦਰਿਆ ‘ਚ ਡੁੱਬਣ ਨਾਲ 4 ਨੌਜਵਾਨਾਂ ਦੀ ਮੌਤ

ਅਫਗਾਨਿਸਤਾਨ ਤੋਂ ਆਏ ਸਿੱਖ ਸ਼ਰਨਾਰਥੀਆਂ ਨੂੰ ਮਿਲ ਸਕਦੀ ਭਾਰਤ ਦੀ ਪੱਕੀ ਨਾਗਰਿਕਤਾ, ਸਰਕਾਰ ਨੇ ਮੰਗੇ ਬਿਨੈ ਪੱਤਰ