ਨਵੀਂ ਦਿੱਲੀ, 22 ਮਈ 2021 – ਗੂਗਲ ਨੇ ਗੂਗਲ ਸਰਚ ਲਈ ਇੱਕ ਨਵਾਂ ਫੀਚਰ ਲਾਂਚ ਕੀਤੀ ਹੈ, ਜਿਸਦਾ ਨਾਂ ਹੈ Quick Delete। ਇਸ ਨਵੇਂ ਫੀਚਰ ਰਾਹੀਂ ਯੂਜ਼ਰਸ ਇੱਕ ਕਲਿੱਕ ਨਾਲ ਆਪਣੇ 15 ਮਿੰਟ ਦੀ ਸਰਚ ਹਿਸਟ੍ਰੀ ਨੂੰ Delete ਕਰ ਸਕਦੇ ਹਨ। ਕੰਪਨੀ ਦਾ ਮੰਨਣਾ ਹੈ ਕਿ ਇਹ ਫੀਚਰ ਯੂਜ਼ਰਸ ਦੇ ਨਿੱਜੀ ਡੇਟਾ ਨੂੰ ਸੁਰੱਖਿਅਤ ਰੱਖੇਗਾ।
ਹੁਣ ਕੰਪਨੀ ਨਵਾਂ ਆਪਸ਼ਨ ਸ਼ਾਮਲ ਕਰੇਗੀ, ਜਿਸ ਨੂੰ Quick Delete ਕਿਹਾ ਜਾਵੇਗਾ। ਇਸ ਦੇ ਜ਼ਰੀਏ, ਉਪਭੋਗਤਾ ਆਪਣੇ ਗੂਗਲ ਅਕਾਊਂਟ ਮੀਨੂੰ ਤੋਂ ਇੱਕ ਸਿੰਗਲ ਟੈਪ ਨਾਲ ਪਿਛਲੇ 15 ਮਿੰਟਾਂ ਦੀ ਹਿਸਟ੍ਰੀ ਨੂੰ Quick Delete ਕਰ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੰਪਨੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰੇਗੀ।