ਸਰਕਾਰ ਨੇ ਗੁਆਇਆ ਵਿਸ਼ਵਾਸ਼, ਲੋਕਾਂ ਨੂੰ ਕੈਪਟਨ ‘ਤੇ ਨਹੀਂ ਹੈ ਭਰੋਸਾ: ਕੁਲਤਾਰ ਸੰਧਵਾਂ

  • ਤਾਲਾਬੰਦੀ ਖ਼ਿਲਾਫ਼ ਵਪਾਰੀਆਂ ਤੇ ਕਿਸਾਨਾਂ ਦਾ ਸੰਘਰਸ਼

ਚੰਡੀਗੜ੍ਹ, 9 ਮਈ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋ ਸੂਬੇ ‘ਚ ਥੋਪੀ ਜਾ ਰਹੀ ਤਾਲਾਬੰਦੀ ਦੇ ਖ਼ਿਲਾਫ਼ ਵਪਾਰੀ ਅਤੇ ਕਿਸਾਨ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਜਿਸ ਤੋਂ ਪਤਾ ਚੱਲਦਾ ਹੈ ਕੈਪਟਨ ਸਰਕਾਰ ਨੇ ਵਿਸ਼ਵਾਸ਼ ਗੁਆ ਲਿਆ ਹੈ ਅਤੇ ਲੋਕਾਂ ਨੂੰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕੋਈ ਭਰੋਸਾ ਨਹੀਂ ਰਿਹਾ।

ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਲ ਵਿੱਚ ਕੈਪਟਨ ਸਰਕਾਰ ਨੇ ਜਿਥੇ ਹਸਪਤਾਲਾਂ ਵਿੱਚ ਬਿਮਾਰ ਵਿਅਕਤੀਆਂ ਲਈ ਇਲਾਜ ਦੀ ਚੰਗੀ ਵਿਵਸਥਾ ਕਰਨੀ ਸੀ, ਉਥੇ ਹੀ ਸੂਬੇ ਦੇ ਦੁਕਾਨਦਾਰਾਂ, ਮਜਦੂਰਾਂ ਅਤੇ ਹੋਰ ਕਾਰੋਬਾਰੀਆਂ ਦੀ ਵੀ ਬਾਂਹ ਫੜ੍ਹਨੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਾ ਤਾਂ ਹਸਪਤਾਲਾਂ ਵਿੱਚ ਇਲਾਜ ਦੇ ਚੰਗੇ ਪ੍ਰਬੰਧ ਕਰ ਸਕੀ ਅਤੇ ਨਾ ਹੀ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਕੋਈ ਮਦਦ ਕੀਤੀ, ਸਗੋਂ ਕੈਪਟਨ ਸਰਕਾਰ ਹਰ ਫਰੰਟ ‘ਤੇ ਫ਼ੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੀ ਅਸਫ਼ਲਤਾ ਨੂੰ ਛੁਪਾਉਣ ਲਈ ਹੁਣ ਕੈਪਟਨ ਸਰਕਾਰ ਤਾਲਾਬੰਦੀ ਦਾ ਸਹਾਰਾ ਲੈ ਰਹੀ ਹੈ, ਜਿਸ ਨਾਲ ਸੂਬੇ ਦਾ ਅਰਥਚਾਰਾ ਬਰਬਾਦ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ।

ਵਿਧਾਇਕ ਸੰਧਵਾਂ ਨੇ ਕਿਹਾ ਕਿ ਹਰ ਸਾਲ ਜ਼ਬਰਨ ਲਾਈ ਜਾ ਰਹੀ ਤਾਲਾਬੰਦੀ ਕਾਰਨ ਸੂਬੇ ‘ਚ ਕਾਰੋਬਾਰ ਖ਼ਤਮ ਹੋ ਕੇ ਰਹਿ ਗਿਆ ਹੈ। ਇਸ ਕਾਰਨ ਦੁਕਾਨਦਾਰ, ਵਪਾਰੀ ਅਤੇ ਉਦਯੋਗਪਤੀ ਬਰਬਾਦੀ ਦੇ ਕਿਨਾਰੇ ‘ਤੇ ਪਹੁੰਚ ਗਏ ਹਨ। ਉਹ ਬੈਂਕਾਂ ਤੋਂ ਲਏ ਕਰਜ਼ੇ, ਦੁਕਾਨਾਂ ਤੇ ਫੈਕਟਰੀਆਂ ਦੇ ਕਿਰਾਏ ਅਤੇ ਮਜਦੂਰਾਂ ਦੀਆਂ ਤਨਖਾਹਾਂ ਦੇਣ ਤੋਂ ਅਸਮਰਥ ਹੋ ਗਏ ਹਨ। ਜਿਸ ਕਾਰਨ ਦੁਕਾਨਦਾਰ, ਮਜਦੂਰ ਅਤੇ ਉਦਯੋਗਪਤੀ ਕੈਪਟਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਵਿਆਪੀ ਸੰਘਰਸ਼ ਕਰ ਰਹੇ ਹਨ। ਕੈਪਟਨ ਸਰਕਾਰ ਨੇ ਇਸ ਗੰਭੀਰ ਸਥਿਤੀ ‘ਚ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਦਾ ਸਹਾਰਾ ਬਣਨ ਦੀ ਥਾਂ ਤਾਲਾਬੰਦੀ ਕਰਕੇ ਉਨ੍ਹਾਂ ਨੂੰ ਭੁੱਖੇ ਮਾਰਨ ਦਾ ਰਾਹ ਚੁਣਿਆ ਹੈ।

ਸੰਧਵਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜਾਨ ਪਿਆਰੀ ਹੈ। ਕੋਈ ਵੀ ਵਿਅਕਤੀ ਸੜਕਾਂ ‘ਤੇ ਨਹੀਂ ਉਤਰਨਾ ਚਾਹੁੰਦਾ ਹੈ, ਪਰ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਲਈ ਕਾਰੋਬਾਰ ਕਰਨੇ ਸਭ ਦੀ ਮਜਬੂਰੀ ਹੈ ਕਿਉਂਕਿ ਕੈਪਟਨ ਸਰਕਾਰ ਨੇ ਕਿਸੇ ਵੀ ਵਰਗ ਨੂੰ ਆਰਥਿਕ ਜਾਂ ਭੋਜਨ ਦੇ ਕੇ ਅਜੇ ਤੱਕ ਸਹਾਇਤਾ ਨਹੀਂ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਤਮ ਚਿੰਤਨ ਕਰਨ ਕਿ ਸੂਬੇ ਦੇ ਲੋਕ ਅਜਿਹੇ ਫ਼ੈਸਲੇ ਕਿਉਂ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੇਅਦਬੀ ਤੇ ਗੋਲੀਕਾਂਡ ਮਾਮਲਾ: ਕੈਪਟਨ ਸਰਕਾਰ ਦਾ ਸਟੇਰਿੰਗ ਬਾਦਲਾਂ ਦੇ ਹੱਥ: ਭਗਵੰਤ ਮਾਨ

ਕੈਪਟਨ ਦੇ ਰਾਜ ‘ਚ ਮਰੀਜ਼ ਰੱਬ ਸਹਾਰੇ, ਹਸਪਤਾਲਾਂ ‘ਚ ਸਹੂਲਤਾਂ ਦੀ ਵੱਡੀ ਕਮੀ: ਬਲਜਿੰਦਰ ਕੌਰ