ਵਾਸ਼ਿੰਗਟਨ, 12 ਦਸੰਬਰ 2020 – ਅਮਰੀਕਾ ‘ਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਲਈ ਦੇਸ਼ ਦੇ ਪ੍ਰਮੁੱਖ ਟੀਕਾ ਵਿਗਿਆਨੀਆਂ ਦੀ ਇੱਕ ਕਮੇਟੀ ਨੇ ਵੀਰਵਾਰ ਦੇ ਦਿਨ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ ) ਨੂੰ ਅਮਰੀਕਾ ਵਾਸੀਆਂ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀ ਹਮਾਇਤ ਕਰਦਿਆਂ, ਇਸਨੂੰ ਟੀਕਾਕਰਣ ਲਈ ਅਧਿਕਾਰਿਤ ਕਰਨ ਦੀ ਸਿਫਾਰਸ਼ ਕੀਤੀ ਸੀ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ 9 ਘੰਟੇ ਚੱਲੀ ਬੈਠਕ ਤੋਂ ਬਾਅਦ ਫਾਈਜ਼ਰ ਅਤੇ ਬਾਇਓਏਨਟੇਕ ਦੀ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ। ਹਾਲਾਂਕਿ ਕਮੇਟੀ ਦੇ ਕੁਝ ਮੈਂਬਰ ਟੀਕੇ ਦੀ 16 ਅਤੇ 17 ਸਾਲ ਦੀ ਉਮਰ ਦੇ ਕਿਸ਼ੋਰਾਂ ਵਿੱਚ ਵਰਤੋਂ ਨੂੰ ਲੈ ਕੇ ਸਸ਼ੋਪੰਜ ਵਿੱਚ ਹਨ ਅਤੇ ਬੈਠਕ ‘ਚ ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ 16 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ ਸੁਰੱਖਿਅਤ ਹੈ। ਕਮੇਟੀ ਦੇ ਮੈਂਬਰਾਂ ਨੇ ਇਸ ਟੀਕੇ ਦੇ ਨੁਕਸਾਨ ਨਾਲੋਂ ਜ਼ਿਆਦਾ ਹੋਣ ਵਾਲੇ ਫਾਇਦਿਆਂ ਨੂੰ ਤਰਜੀਹ ਦਿੱਤੀ ਹੈ ਅਤੇ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ।