ਬਠਿੰਡਾ ‘ਚ ਸਰਕਾਰੀ ਸਕੂਲ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਬਠਿੰਡਾ, 27 ਫਰਵਰੀ 2021 – ਬਠਿੰਡਾ ਦੀ ਮਾਲ ਰੋਡ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ 10 ਅਧਿਆਪਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿੰਨ੍ਹਾਂ ਚੋਂ 1 ਪੁਰਸ਼ ਅਧਿਆਪਕ ਅਤੇ 9 ਲੇਡੀ ਟੀਚਰਾਂ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਕੂਲ ’ਚ ਤਰਥੱਲੀ ਜਿਹੀ ਮੱਚ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ 23 ਅਧਿਆਪਕਾਂ ਦੇ ਸੈਂਪਲ ਲਏ ਗਏ ਸਨ ਜਿੰਨ੍ਹਾਂ ਵਿੱਚੋਂ 10 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪਤਾ ਲੱਗਿਆ ਹੈ ਕਿ ਇੰਨ੍ਹਾਂ ਅਧਿਆਪਕਾਂ ਨੂੰ ਹੋਮ ਆਈਸੋਲੇਸ਼ਨ ’ਚ ਰਹਿਣ ਲਈ ਆਖਿਆ ਗਿਆ ਹੈ। ਇਸ ਮਾਮਲੇ ਨੂੰ ਲੈਕੇ ਜਿਲ੍ਹਾ ਸਿੱਖਿਆ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਨੂੰ ਫੌਰੀ ਤੌਰ ਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਕਟਾਰ ਸਿੰਘ ਵਾਲਾ ਦੇ ਸਰਕਾਰੀ ਸਕੂਲ ’ਚ ਕਰੀਬ ਇਕ ਦਰਜਨ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਹ ਮਾਮਲਾ ਬੇਪਰਦ ਹੋਣ ਉਪਰੰਤ ਸਕੂਲ ਕੁੱਝ ਦਿਨਾਂ ਲਈ ਬੰਦ ਰੱਖਿਆ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

22 ਸਾਲ ਦੀ ਲੜਕੀ ਨੂੰ 8 ਮਹੀਨੇ ਬੰਦੀ ਬਣਾ ਕੇ ਬਲਾਤਕਾਰ ਕਰਨ ਦੇ ਇਲਜ਼ਾਮ, ਮਾਮਲੇ ‘ਚ 3 ਥਾਣੇਦਾਰ ਸਸਪੈਂਡ

ਪੰਜਾਬ ਦੇ 38 ਆਈ.ਏ.ਐਸ. ਅਤੇ 16 ਆਈ.ਪੀ.ਐਸ. ਅਧਿਕਾਰੀਆਂ ਨੂੰ ਪੰਜ ਰਾਜਾਂ ’ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਬਜਰਵਰ ਲਾਏ ਗਏ