ਚੰਡੀਗੜ੍ਹ, 29 ਅਪ੍ਰੈਲ 2021 – ਪੰਜਾਬ ‘ਚ ਬੁੱਧਵਾਰ ਨੂੰ ਕੋਰੋਨਾ ਕਾਰਨ 142 ਮੌਤਾਂ ਹੋਈਆਂ ਅਤੇ ਉੱਥੇ ਹੀ 6472 ਕੋਰੋਨਾ ਦੇ ਨਵੇਂ ਕੇਸ ਵੀ ਸਾਹਮਣੇ ਆਏ। ਜਿਸ ਕਾਰਨ ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਨੂੰ ਟੱਪ ਗਈ ਹੈ ਅਤੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 53426 ਹੋ ਗਈ ਹੈ ਅਤੇ ਪੰਜਾਬ ‘ਚ ਹੁਣ ਤੱਕ ਕੋਰੋਨਾ ਕਾਰਨ 8772 ਮੌਤਾਂ ਹੋ ਚੁੱਕੀਆਂ ਹਨ। ਪੜ੍ਹੋ ਪੂਰੀ ਰਿਪੋਰਟ…