ਨਵੀਂ ਦਿੱਲੀ, 19 ਫਰਵਰੀ 2021 – ਦਿੱਲੀ ਵਿਖੇ ਅੱਜ ਯੋਗ ਗੁਰੂ ਬਾਬਾ ਰਾਮਦੇਵ ਨੇ ਪਤੰਜਲੀ ਵਲੋਂ ਕੋਰੋਨਾ ਦੀ ਨਵੀਂ ਦਵਾਈ ਲਾਂਚ ਕੀਤੀ ਹੈ। ਕੋਰੋਨਾ ਦੀ ਦਵਾਈ ਲਾਂਚ ਕਰਨ ਮੌਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
ਇਸ ਨਵੀਂ ਦਵਾਈ ਦਾ ਨਾਂਅ ਕੋਰੋਨਿਲ ਹੈ। ਪਤੰਜਲੀ ਦਾ ਕਹਿਣਾ ਹੈ ਕਿ ਹੁਣ ਟੈਬਲੇਟ ਨਾਲ ਕੋਰੋਨਾ ਦਾ ਇਲਾਜ ਹੋਵੇਗਾ। ਆਯੂਸ਼ ਮੰਤਰਾਲੇ ਨੇ ਕੋਰੋਨਿਲ ਗੋਲੀਆਂ ਨੂੰ ਕੋਰੋਨਾ ਦਵਾਈਆਂ ਵਜੋਂ ਸਵੀਕਾਰ ਕਰ ਲਿਆ ਹੈ। ਪਤੰਜਲੀ ਦਾ ਕਹਿਣਾ ਹੈ ਕਿ ਨਵੀਂ ਕੋਰੋਨਿਲ ਡਰੱਗ ਸੀਓਪੀਪੀ-ਡਬਲਯੂਐਚਓ ਜੀਐਮਪੀ ਵੱਲੋਂ ਪ੍ਰਮਾਣਤ ਹੈ। ਦਵਾਈ ਨੂੰ ਲਾਂਚ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਯੋਗਾ ਆਯੁਰਵੈਦ ਨੂੰ ਖੋਜ ਅਧਾਰਤ ਇਲਾਜ ਦੇ ਤੌਰ ਤੇ ਡਾਕਟਰੀ ਵਿਧੀ ਵਜੋਂ ਅਪਣਾਇਆ ਜਾ ਰਿਹਾ ਹੈ।