ਕੈਲੀਫੋਰਨੀਆ, 6 ਮਾਰਚ 2021 – ਅਮਰੀਕਾ ਦੇ ਸੈਨ ਡਿਏਗੋ ਚਿੜੀਆਘਰ ਵਿੱਚ ਕਈ ਗੋਰਿੱਲਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਦਿੱਤੀ ਗਈ ਹੈ। ਗੋਰਿੱਲਿਆਂ ਨੂੰ ਇੱਕ ਪ੍ਰਯੋਗਾਤਮਕ ਵਜੋਂ ਕੋਵਿਡ-19 ਟੀਕਾ ਲਾਇਆ ਗਿਆ ਹੈ, ਜੋ ਕਿ ਵਿਸ਼ੇਸ਼ ਤੌਰ ‘ਤੇ ਜਾਨਵਰਾਂ ਲਈ ਤਿਆਰ ਕੀਤਾ ਗਿਆ ਹੈ।
ਚਿੜੀਆਘਰ ਦੇ ਅਧਿਕਾਰੀਆਂ ਅਨੁਸਾਰ ਜਨਵਰੀ ਵਿੱਚ, ਅੱਠ ਗੋਰਿੱਲਾ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ, ਜੋ ਕਿ ਹੁਣ ਠੀਕ ਹੋ ਰਹੇ ਹਨ। ਇਸਦੇ ਇਲਾਵਾ ਮਾਹਿਰਾਂ ਅਨੁਸਾਰ ਦੁਨੀਆ ਭਰ ਦੇ ਹੋਰ ਜਾਨਵਰ ਜਿਹਨਾਂ ਵਿੱਚ ਕੁੱਤੇ, ਬਿੱਲੀਆਂ, ਸ਼ੇਰ ਆਦਿ ਹਨ ਵਿੱਚ ਵੀ ਲਾਗ ਦੀ ਪੁਸ਼ਟੀ ਕੀਤੀ ਗਈ ਹੈ। ਇੱਕ ਸਾਲ ਪਹਿਲਾਂ ਹਾਂਗ ਕਾਂਗ ਵਿੱਚ ਇੱਕ ਕੁੱਤੇ ਦੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਜ਼ੋਏਟਿਸ ਕੰਪਨੀ ਨੇ ਕੁੱਤਿਆਂ ਅਤੇ ਬਿੱਲੀਆਂ ਲਈ ਕੋਵਿਡ -19 ਟੀਕੇ ਦਾ ਵਿਕਾਸ ਸ਼ੁਰੂ ਕੀਤਾ ਸੀ।