ਪੰਜਾਬ ‘ਚ ਡੇਂਗੂ ਦੇ ਮਰੀਜ਼ ਵਧੇ: ਇੱਕ ਦਿਨ ‘ਚ ਆਏ 273 ਮਾਮਲੇ

ਚੰਡੀਗੜ੍ਹ, 8 ਨਵੰਬਰ 2022 – ਪੰਜਾਬ ਵਿੱਚ ਹੁਣ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ। ਸੋਮਵਾਰ ਨੂੰ 17 ਜ਼ਿਲ੍ਹਿਆਂ ਵਿੱਚ ਇੱਕ ਦਿਨ ਵਿੱਚ 273 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 24 ਘੰਟਿਆਂ ਦੌਰਾਨ ਡੇਂਗੂ ਦੇ ਦੋ ਸ਼ੱਕੀ ਮਰੀਜ਼ਾਂ (ਮਾਂ-ਪੁੱਤ) ਦੀ ਵੀ ਮੌਤ ਹੋ ਚੁੱਕੀ ਹੈ। ਇਹਨਾਂ ‘ਚੋਂ ਮ੍ਰਿਤਕ ਵਰਿੰਦਰ ਦਾ ਵਿਆਹ 9 ਮਹੀਨੇ ਪਹਿਲਾਂ ਹੀ ਹੋਇਆ ਸੀ। ਪਰ ਵਿਭਾਗ ਨੇ ਅਜੇ ਤੱਕ ਡੇਂਗੂ ਕਾਰਨ ਇਹਨਾਂ ਦੋਵਾਂ ਸ਼ੱਕੀ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਜਾਂਚ ਬੋਰਡ ਉਨ੍ਹਾਂ ਦੀ ਪੁਸ਼ਟੀ ਕਰੇਗਾ। ਇਸ ਤੋਂ ਪਹਿਲਾਂ ਵੀ 8-9 ਮੌਤਾਂ ਦੀ ਖ਼ਬਰ ਨਹੀਂ ਹੈ। ਪਰ ਅਜੇ ਵੀ ਸਿਹਤ ਵਿਭਾਗ ਦੇ ਅੰਕੜਿਆਂ ਵਿੱਚ ਸਿਰਫ਼ 5 ਮੌਤਾਂ ਦਰਜ ਹਨ।

ਸੋਮਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਡੇਂਗੂ ਦੇ ਮਰੀਜ਼ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਇੱਥੇ ਇੱਕ ਦਿਨ ਵਿੱਚ ਡੇਂਗੂ ਦੇ 49 ਮਾਮਲੇ ਸਾਹਮਣੇ ਆਏ ਹਨ। ਦੂਜੇ ਨੰਬਰ ’ਤੇ ਮੋਹਾਲੀ ਜ਼ਿਲ੍ਹਾ ਹੈ। ਇੱਥੇ ਡੇਂਗੂ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 6764 ਹੋ ਗਈ ਹੈ। ਹੁਣ ਤੱਕ 43746 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।

ਇਧਰ ਪੰਜਾਬ ‘ਚ ਵੀ ਚਿਕਨਗੁਨੀਆ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਪੰਜਾਬ ਵਿੱਚ ਹੁਣ ਤੱਕ ਚਿਕਨਗੁਨੀਆ ਦੇ 237 ਮਾਮਲੇ ਸਾਹਮਣੇ ਆ ਚੁੱਕੇ ਹਨ। 2 ਨਵੰਬਰ ਨੂੰ ਇਹ ਗਿਣਤੀ 199 ਸੀ। ਸਿਰਫ 5 ਦਿਨਾਂ ਵਿੱਚ 38 ਕੇਸ ਆਏ ਹਨ। ਪੰਜਾਬ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਟੁੱਟੇ ਭਾਂਡਿਆਂ, ਟਾਇਰਾਂ ਅਤੇ ਕੂਲਰਾਂ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਹੈ। ਤਾਂ ਜੋ ਡੇਂਗੂ ਦਾ ਲਾਰਵਾ ਨਾ ਫੈਲ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਆਨੰਦ ਮੈਰਿਜ ਐਕਟ ਪੂਰਨ ਰੂਪ ‘ਚ ਲਾਗੂ ਹੋਵੇਗਾ – ਭਗਵੰਤ ਮਾਨ

ਡਾ: ਗੋਸਲ ਬਣੇ ਰਹਿਣਗੇ PAU ਦੇ VC: ਪੰਜਾਬ ਸਰਕਾਰ ਨੇ ਕਿਹਾ ਨਿਯਮਾਂ ਅਨੁਸਾਰ ਹੋਈ ਨਿਯੁਕਤੀ