ਨਵੀਂ ਦਿੱਲੀ, 19 ਦਸੰਬਰ 2020 – ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਟੱਪ ਗਈ ਹੈ ਅਤੇ ਹੁਣ ਤੱਕ ਭਾਰਤ ‘ਚ ਕੋਰੋਨਾ ਦੇ 10,004,825 ਕੇਸ ਸਾਹਮਣੇ ਆ ਚੁੱਕੇ ਹਨ। ਉਥੇ ਹੀ ਦੇਸ਼ ‘ਚ ਕੋਰੋਨਾ ਕਾਰਨ ਹੁਣ ਤੱਕ 145,171 ਮੌਤਾਂ ਹੋ ਚੁੱਕੀਆਂ ਅਤੇ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ 95,50,712 ਹੈ। ਦੇਸ਼ ‘ਚ ਹੁਣ 3,08,942 ਕੋਰੋਨਾ ਕੇਸ ਐਕਟਿਵ ਹਨ।
ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 25,153 ਨਵੇਂ ਮਾਮਲੇ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 10 ਮਿਲੀਅਨ ਭਾਵ 1 ਕਰੋੜ ਨੂੰ ਪਾਰ ਕਰ ਗਈ।