ਨਵੀਂ ਦਿੱਲੀ, 22 ਮਈ 2021 – ਕੋਰੋਨਾ ਦੀ ਦੂਜੀ ਲਹਿਰ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਲਹਿਰ ਨੇ ਨਾ ਸਿਰਫ ਵਿਆਪਕ ਪੱਧਰ ‘ਤੇ ਭਾਰਤ ‘ਚ ਫੈਲਾਅ ਕੀਤਾ ਹੈ ਸਗੋਂ ਇਸ ਲਹਿਰ ਨੇ ਆਮ ਲੋਕਾਂ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਆਪਣੀ ਲਪੇਟ ‘ਚ ਲਿਆ ਹੈ। ਕੋਰੋਨਾ ਦੀ ਦੂਜੀ ਲਹਿਰ ਵਿਚ 420 ਡਾਕਟਰ ਆਪਣੀਆਂ ਜਾਨਾਂ ਗੁਆ ਚੁਕੇ ਹਨ ਹਨ, ਜਿਨ੍ਹਾਂ ਵਿਚ 100 ਡਾਕਟਰ ਦਿੱਲੀ ਨਾਲ ਸਬੰਧਿਤ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।