ਪੜ੍ਹੋ ਵਿਦੇਸ਼ ਦੀ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਕੋਵੀਸ਼ਿਲਡ ਦੀ ਦੂਜੀ ਖੁਰਾਕ ਕਦੋਂ ਲੱਗੇਗੀ

  • ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਕੋਵੀਸ਼ਿਲਡ ਦੀ ਦੂਜੀ ਖੁਰਾਕ 28 ਦਿਨਾਂ ਦੇ ਅੰਤਰਾਲ ਬਾਅਦ ਲੱਗ ਸਕੇਗੀ: ਬਲਬੀਰ ਸਿੱਧੂ
  • ਅਗਲੇ 23 ਦਿਨਾਂ ਵਿਚ ਕੋਵੀਸ਼ਿਲਡ ਦੀਆਂ ਕੁੱਲ 5,75,750 ਖੁਰਾਕਾਂ ਅਤੇ ਅਗਲੇ 20 ਦਿਨਾਂ ਵਿਚ ਕੋਵੈਕਸਿਨ ਦੀਆਂ 1,10,370 ਖੁਰਾਕਾਂ ਪ੍ਰਾਪਤ ਹੋਣਗੀਆਂ (ਰਾਜ ਸਰਕਾਰ ਵੱਲੋਂ ਖਰੀਦੀ ਜਾਣ ਵਾਲੀਆਂ)
  • ਸਿਹਤ ਮੰਤਰੀ ਨੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਨੂੰ ਭੇਜਿਆ ਖਰੀਦ ਆਰਡਰ ਸਾਂਝਾ ਕੀਤਾ
  • 18 ਤੋਂ 44 ਉਮਰ ਸਮੂਹ ਦੇ 4,58,424 ਲਾਭਪਾਤਰੀਆਂ ਨੂੰ ਕੋਵੀਸ਼ਿਲਡ ਦੀ ਪਹਿਲੀ ਖੁਰਾਕ ਦਿੱਤੀ ਗਈ, ਜਦੋਂ ਕਿ 37,320 ਨੇ ਕੋਵੈਕਸਿਨ ਦੀ ਪਹਿਲੀ ਖੁਰਾਕ ਹਾਸਲ ਕੀਤੀ

ਚੰਡੀਗੜ੍ਹ, 9 ਜੂਨ 2021 – ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਖਾਸ ਉਦੇਸ਼ਾਂ ਲਈ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਕੋਵੀਸ਼ਿਲਡ ਟੀਕੇ ਦੀ ਦੂਜੀ ਖੁਰਾਕ 28 ਦਿਨਾਂ ਤੋਂ ਬਾਅਦ ਦਿੱਤੀ ਜਾ ਸਕੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਵੀਸ਼ਿਲਡ ਟੀਕੇ ਦੀ ਦੂਜੀ ਖੁਰਾਕ ਦੇ ਨਿਰਧਾਰਤ ਸਮੇਂ ਨੂੰ ਘਟਾਉਣ ਲਈ ਕਈ ਵਾਰ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਸੀ ਤਾਂ ਜੋ ਅੰਤਰਰਾਸ਼ਟਰੀ ਯਾਤਰੀਆਂ ਖਾਸ ਕਰਕੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੜ੍ਹਾਈ ਲਈ ਵੱਡੀ ਰਕਮ ਦੇਣ ਟੀਕਾਕਰਨ ਦੀ ਪੂਰੀ ਖੁਰਾਕ ਨਾ ਲੈਣ ਕਾਰਨ ਵਿਦਿਆਰਥੀ ਵਿਦੇਸ਼ ਨਹੀਂ ਜਾ ਸਕੇ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਵਾਰ ਵਾਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਉਹ ਕੋਵਿਸ਼ੀਲਡ ਦੀ ਦੂਜੀ ਖੁਰਾਕ ਦੇ ਅੰਤਰਾਲ ਨੂੰ 84 ਦਿਨਾਂ ਤੋਂ ਘਟਾਇਆ ਜਾਵੇ।

ਸ. ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਫਾਰਸ਼ਾਂ ਜਾਰੀ ਕੀਤੀਆਂ ਹਨ ਜਿਸ ਮੁਤਾਬਕ ਪੜ੍ਹਾਈ ਦੇ ਉਦੇਸ਼ ਲਈ ਵਿਦੇਸ਼ ਯਾਤਰਾ ਕਰਨ ਵਾਲੇ ਵਿਦਿਆਰਥੀ ਕੋਵੀਸ਼ਿਲਡ ਟੀਕਾਕਰਨ ਦੀ ਦੂਜੀ ਖੁਰਾਕ ਲਈ ਯੋਗ ਲਾਭਪਾਤਰੀ ਹੋਣਗੇ ਜਿਹਨਾਂ ਲਈ ਨਿਰਧਾਰਤ ਸਮਾਂ ਅੰਤਰਾਲ 28 ਦਿਨਾਂ ਬਾਅਦ ਪਰ 84 ਦਿਨਾਂ ਤੋਂ ਪਹਿਲਾਂ ਹੋਵੇਗਾ । ਇਸੇ ਤਰ੍ਹਾਂ ਟੋਕਿਓ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀ ਮੁਲਕਾਂ ਵਿੱਚ ਨੌਕਰੀ ਕਰਨ ਵਾਲੇ, ਅਥਲੀਟਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਭਾਰਤ ਸਟਾਫ਼ ਦੇ ਕਰਮਚਾਰੀ ਇਸ ਟੀਕਾਕਰਨ ਲਈ ਯੋਗ ਹੋਣਗੇ।

ਸ. ਸਿੱਧੂ ਨੇ ਦੱਸਿਆ ਕਿ ਇਹ ਨਿਰਦੇਸ਼ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਗਲੇਰੀ ਕਾਰਵਾਈ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਦੀ ਮਿਤੀ ਤੋਂ ਬਾਅਦ 84 ਦਿਨਾਂ ਦੀ ਮਿਆਦ ਤੋਂ ਪਹਿਲਾਂ ਦੂਜੀ ਖੁਰਾਕ ਦੇ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਨਿਰਧਾਰਤ ਇਕ ਸਮਰੱਥ ਅਥਾਰਟੀ ਇਸ ਦੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਟੀਕਾਕਰਨ ਸਰਟੀਫਿਕੇਟ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੁਆਰਾ ਜਾਰੀ ਕੀਤਾ ਜਾ ਸਕਦਾ ਹੈ। ਇਹ ਐਸਓਪੀਜ਼ ਇਹਨਾਂ ਨਿਰਧਾਰਤ ਉਦੇਸ਼ਾਂ ਲਈ ਅੰਤਰਰਾਸ਼ਟਰੀ ਯਾਤਰਾ ਲਈ 31 ਅਗਸਤ, 2021 ਦੀ ਮਿਆਦ ਤੱਕ ਵਿੱਚ ਲਾਗੂ ਹਨ।

ਉਹਨਾਂ ਸਪੱਸ਼ਟ ਕੀਤਾ ਕਿ ਐਸਓਪੀਜ਼ ਨੂੰ ਸਿਰਫ਼ ਕੋਵੀਸ਼ਿਲਡ ਲਈ ਵਿਸ਼ੇਸ਼ ਤੌਰ ‘ਤੇ ਜਾਰੀ ਕੀਤਾ ਗਿਆ ਹੈ ਕਿਉਂਕਿ ਕੋਵੀਸ਼ਿਲਡ ਦੀਆਂ 2 ਖੁਰਾਕਾਂ ਵਿਚਕਾਰ ਸਮੇਂ ਦਾ ਅੰਤਰਾਲ 6-8 ਹਫਤਿਆਂ ਤੋਂ ਵਧਾ ਕੇ 12-16 ਹਫਤਿਆਂ ਤੱਕ ਕੀਤਾ ਗਿਆ ਸੀ। ਕੋਵੈਕਸੀਨ ਦੀ ਮਿਆਦ 4-6 ਹਫਤਿਆਂ ਦੀ ਹੈ, ਇਸ ਲਈ ਕੋਵੈਕਸੀਨ ਦੀ ਦੂਜੀ ਖੁਰਾਕ ਲਈ ਕਿਸੇ ਵਿਸ਼ੇਸ਼ ਪ੍ਰਬੰਧ ਦੀ ਕੋਈ ਲੋੜ ਨਹੀਂ ਸੀ।

ਜੂਨ ਮਹੀਨੇ ਦੌਰਾਨ ਰਾਜ ਸਰਕਾਰ ਵੱਲੋਂ ਖਰੀਦੀ ਜਾਣ ਵਾਲੀ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਖੇਪ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ 11 ਜੂਨ ਨੂੰ 1,56,720 ਖੁਰਾਕਾਂ, 17 ਜੂਨ ਨੂੰ 1,30,160 ਖੁਰਾਕਾਂ, 19 ਜੂਨ ਨੂੰ 1,56,720 ਖੁਰਾਕਾਂ ਅਤੇ 1 ਜੁਲਾਈ ਨੂੰ 1,32,150 ਖੁਰਾਕਾਂ ਪ੍ਰਦਾਨ ਕਰੇਗੀ। ਇਸੇ ਤਰ੍ਹਾਂ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ 20 ਜੂਨ ਨੂੰ ਕੋਵੈਕਸੀਨ ਦੀਆਂ 25,000 ਖੁਰਾਕਾਂ, 23 ਜੂਨ ਨੂੰ 12,000 ਖੁਰਾਕਾਂ ਅਤੇ 28 ਜੂਨ ਨੂੰ 19,370 ਖੁਰਾਕਾਂ ਖਰੀਦੇਗੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਅਗਲੇ 23 ਦਿਨਾਂ ਵਿਚ ਕੋਵੀਸ਼ੀਲਡ ਦੀਆਂ ਕੁੱਲ 5,75,750 ਖੁਰਾਕਾਂ ਜਦੋਂਕਿ ਅਗਲੇ 20 ਦਿਨਾਂ ਵਿਚ ਕੋਵੈਕਸੀਨ ਦੀਆਂ 1,10,370 ਖੁਰਾਕਾਂ ਖੁਰਾਕਾਂ ਖਰੀਦੇਗੀ।

ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਨੂੰ ਭੇਜੇ ਗਏ ਖਰੀਦ ਆਰਡਰ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ 25 ਮਈ ਨੂੰ ਕੋਵੀਸ਼ੀਲਡ ਦੀਆਂ 3,80,350 ਖੁਰਾਕਾਂ ਲਈ 11,98,10,250 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ ਅਤੇ 1 ਜੂਨ ਨੂੰ ਕੋਵੀਸ਼ੀਲਡ ਦੀਆਂ 1,95,400 ਖੁਰਾਕਾਂ ਲਈ 6,15,51,000 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਕੋਵੈਕਸੀਨ ਦੀਆਂ 1,13,120 ਖੁਰਾਕਾਂ ਲਈ 4,75,10,400 ਰੁਪਏ ਅਦਾ ਕੀਤੇ ਗਏ।

ਉਨ੍ਹਾਂ ਕਿਹਾ ਕਿ 18 ਤੋਂ 44 ਉਮਰ ਵਰਗ ਦੇ 4,58,424 ਲਾਭਪਾਤਰੀਆਂ ਨੂੰ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦੋਂ ਕਿ 37,320 ਨੇ ਕੋਵੈਕਸੀਨ ਦਾ ਪਹਿਲਾ ਟੀਕਾ ਲਗਵਾ ਲਿਆ ਹੈ।

ਜ਼ਿਕਰਯੋਗ ਹੈ ਕਿ ਕੋਵੈਕਸਿਨ ਦੀ ਜਿਹੜੀ ਖੇਪ ਪ੍ਰਾਈਵੇਟ ਹਸਪਤਾਲਾਂ ਨੂੰ ਜਾਰੀ ਕੀਤੀ ਗਈ ਸੀ, ਜੋ ਵਿਦੇਸ਼ ਜਾਣ ਵਾਲੇ ਵਿਦਿਆਰਥੀ ਅਤੇ ਹੋਰ ਕੌਮਾਂਤਰੀ ਵਿਸ਼ੇਸ਼ ਮਾਮਲਿਆਂ ਤਹਿਤ ਲਗਾਈ ਜਾਣੀ ਸੀ, ਨੂੰ ਤੁਰੰਤ ਵਾਪਸ ਮੰਗਵਾ ਲਿਆ ਗਿਆ ਸੀ, ਜਿਸ ਉਪਰੰਤ ਇਸ ਨੂੰ 18-44 ਉਮਰ ਵਾਲੇ ਨਿਰਧਾਰਿਤ ਤਰਜੀਹੀ ਗਰੁੱਪਾਂ (ਸਹਿ-ਰੋਗ ਵਾਲੇ) ਨੂੰ ਲਗਾਉਣ ਲਈ ਸਰਕਾਰੀ ਵੈਕਸੀਨੇਸ਼ਨ ਕੇਂਦਰਾਂ ਵਿਖੇ ਵੰਡ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੱਖਣੀ ਅਫ਼ਰੀਕਾ ‘ਚ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਹੋਈ ਕੈਦ, ਪੜ੍ਹੋ ਕੀ ਹੈ ਮਾਮਲਾ ?

ਵੀਡੀਓ: ਕਦੋਂ ਮੁੱਕਣਗੀਆਂ ਰਿਵਾਇਤਾਂ? ਸਰਕਾਰੀ ਲਾਰੇ ਤੇ ਮੁਲਾਜ਼ਮਾਂ ਦੀ ਹੜਤਾਲ !