ਨਵੀਂ ਦਿੱਲੀ, 20 ਮਈ 2021 – ਤਾਜ਼ਾ ਫਲ ਤੇ ਹਰੀਆਂ ਸਬਜ਼ੀਆਂ ਨਾਲ ਇਮਿਊਨਿਟੀ ਤੇ ਚੰਗੀ ਸਿਹਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਫਲ ਤੇ ਸਬਜ਼ੀਆਂ ਦੀ ਵਰਤੋਂ ਹੀ ਖਣਿਜ, ਐਂਟੀ ਆਕਸੀਡੈਂਟ, ਵਿਟਾਮਿਨ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਤਾਜ਼ੀ ਸਬਜ਼ੀਆਂ ਜਾਂ ਫਲਾਂ ਪਾਚਨ ਪ੍ਰਣਾਲੀ ਨਾਲ ਅਸਾਨੀ ਨਾਲ ਮਿਲ ਜਾਂਦੇ ਹਨ ਤੇ ਇਹ ਸਾਡੀ ਸਿਹਤ ਲਈ ਲਾਭਕਾਰੀ ਹੁੰਦੇ ਹਨ। ਜੂਸ ਤੁਰੰਤ ਊਰਜਾਵਾਨ ਮਹਿਸੂਸ ਕਰਵਾਉਣ ਦਾ ਇੱਕ ਵਧੀਆ ਤਰੀਕਾ ਹੈ।
- ਜਿਵੇਂ ਕਿ ਅਸੀਂ ਜਾਣਦੇ ਹਾਂ ਕੋਵਿਡ-19 ਸਾਡੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਤ ਕਰਦੀ ਹੈ ਤੇ ਢਿੱਡ ਦੀ ਸੋਜਸ਼ ਤੇ ਟਿਸ਼ੂ ਨੇ ਨੁਕਸਾਨ ਦਾ ਕਾਰਨ ਬਣਦੀ ਹੈ। ਅਜਿਹੇ ‘ਚ ਸਾਨੂੰ ਟਮਾਟਰ ਪੁਦੀਨੇ ਦਾ ਜੂਸ ਪੀਣਾ ਚਾਹੀਦਾ ਹੈ ਜੋ ਪਾਚਨ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
- ਗਾਜਰ, ਚੁਕੰਦਰ, ਆਂਵਲਾ ਅਤੇ ਅਦਰਕ ਦਾ ਰਸ ਵੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਨ ਅਤੇ ਜਿਗਰ ਨੂੰ ਸਿਹਤਮੰਤ ਰੱਖਣ ‘ਚ ਮਦਦ ਕਰਦੇ ਹਨ। ਆਂਵਲਾ ਵਿਟਾਮਿਨ ਸੀ ਵਿਚ ਕਾਫ਼ੀ ਮਾਤਰਾ ‘ਚ ਹੈ ਅਤੇ ਇਮਿਊਨਿਟੀ ਨੂੰ ਵਧਾਉਣ ਲਈ ਵਧੀਆ ਹੈ।
- ਹਲਦੀ, ਅਦਰਕ, ਨਿੰਬੂ ਅਤੇ ਸੰਤਰਾ ‘ਚ ਐਂਟੀ-ਇਨਫਲੇਮੇਟਰੀ ਮਿਸ਼ਰਣ ਹੁੰਦੇ ਹਨ ਜਿਨ੍ਹਾਂ ‘ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਇਮਿਊਨਿਟੀ ਨੂੰ ਵਧਾਉਣ ਲਈ ਮਦਦ ਕਰਦੇ ਹਨ।