ਚੰਡੀਗੜ੍ਹ 14 ਜਨਵਰੀ 2021 – ਦੇਸ਼ ਅੰਦਰ 16 ਜਨਵਰੀ ਤੋਂ ਕੋਰੋਨਾ ਵੈਕਸੀਨ ਦੀ ਡੋਜ਼ ਦੇਣ ਦੀ ਸ਼ੁਰੂਆਤ ਹੋ ਰਹੀ ਹੈ ਇਸ ਸੰਬੰਧੀ ਪੰਜਾਬ ਸਰਕਾਰ ਨੇ ਵੀ ਆਪਣੀ ਤਿਆਰੀ ਪੂਰੀ ਕਰ ਲਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਦੱਸਿਆ ਕਿ ਸੂਬੇ ਅੰਦਰ ਕੋਰੋਨਾ ਵੈਕਸੀਨ ਦੀ 2 ਲੱਖ ਤੋਂ ਵੱਧ ਡੋਜ਼ ਆ ਚੁੱਕੀ ਹੈ। ਸਭ ਤੋਂ ਪਹਿਲਾ ਵੈਕਸੀਨ ਹੈਲਥ ਲਾਈਨ ਦੇ ਵਰਕਰਾਂ ਨੂੰ ਲਗਾਈ ਜਾਵੇਗੀ ਉਸ ਮਗਰੋਂ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੂੰ ਲਗਾਈ ਜਾਵੇਗੀ। ਜਿਸ ਦੇ ਲਈ 100 ਸਾਈਟਾ ਸਲੈਕਟ ਕੀਤੀਆਂ ਜਾ ਚੁੱਕੀਆਂ ਨੇ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਕੇਂਦਰੀ ਸਿਹਤ ਮੰਤਰੀ ਦੇ ਬਿਆਨ ਸਵੇਰੇ ਸਮੇਂ ਹੋਰ ਅਤੇ ਸ਼ਾਮ ਸਮੇਂ ਹੋਰ ਹੋ ਗਏ। ਕੇਂਦਰ ਸਰਕਾਰ ਦਾ ਫਰਜ ਬਣਦਾ ਕਿ ਸਾਰੇ ਸੂਬਿਆਂ ਨੂੰ ਦਵਾਈ ਫ੍ਰੀ ਵਿੱਚ ਦਿੱਤੀ ਜਾਵੇ।
ਪੰਜਾਬ ਸਰਕਾਰ ਦੇ ਸਰਕਾਰੀ ਪੋਟਲ ‘ਤੇ ਜੋ ਲੋਕ online ਅਪਣਾਈ ਕਰਣਗੇ ਉਹਨਾਂ ਨੂੰ ਕੋਰੋਨਾ ਵੈਕਸੀਨ ਫ੍ਰੀ ਵਿੱਚ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਹੁਣ ਤੱਕ ਸੂਬੇ ਅੰਦਰ 1.60 ਲੱਖ ਦੇ ਕਰੀਬ ਲੋਕ online ਅਪਲਾਈ ਕਰ ਚੁੱਕੇ ਹਨ।