- ਬਚਪਨ ਦੇ ਅਸਥਮਾ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਪਰ ਜੇਕਰ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਵੇ, ਤਾਂ ਅਸਥਮਾ ਦੇ ਦੌਰੇ ਨੂੰ ਰੋਕਿਆ ਜਾ ਸਕਦਾ ਹੈ
ਮੋਹਾਲੀ, 3 ਮਈ, 2023: ਅਸਥਮਾ ਇੱਕ ਪ੍ਰਮੁੱਖ ਗੈਰ-ਸੰਚਾਰੀ ਰੋਗ (ਐਨਸੀਡੀ) ਹੈ ਅਤੇ ਹਰ ਸਾਲ ਦੁਨੀਆ ਭਰ ਵਿੱਚ 34 ਮਿਲੀਅਨ ਤੋਂ ਵੱਧ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ। ਗਲੋਬਲ ਬੋਰਡਨ ਆਫ਼ ਡਿਜ਼ੀਜ਼ ਦੁਆਰਾ ਕਰਵਾਏ ਗਏ ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ ਗਲੋਬਲ ਬੋਝ ਦਾ 13 ਫੀਸ਼ਦੀ ਤੋਂ ਵੱਧ ਅਤੇ ਵਿਸ਼ਵ ਪੱਧਰ ਉਤੇ 42 ਫੀਸ਼ਦੀ ਅਸਥਮਾ ਨਾਲ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਹੈ। ਇਸ ਤੋਂ ਇਲਾਵਾ ਹਾਲ ਹੀ ਦੇ ਸਾਲਾਂ ਵਿੱਚ ਬੱਚਿਆਂ ਵਿੱਚ ਅਸਥਮਾ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਜਾਣਕਾਰੀ ਡਾ. ਜ਼ਫਰ ਅਹਿਮਦ ਇਕਬਾਲ, ਡਾਇਰੈਕਟਰ, ਪਲਮੋਨੋਲੋਜੀ, ਕ੍ਰਿਟੀਕਲ ਕੇਅਰ ਅਤੇ ਸਲੀਪ ਸਟੱਡੀਜ਼, ਫੋਰਟਿਸ ਹਸਪਤਾਲ ਮੋਹਾਲੀ ਨੇ ਵਿਸ਼ਵ ਅਸਥਮਾ ਦਿਵਸ ਦੇ ਮੌਕੇ ਤੇ ਇੱਕ ਐਡਵਾਈਜ਼ਰੀ ਰਾਹੀਂ ਦਿੱਤੀ ਅਤੇ ਆਪਣੀ ਸਿਹਤ ਨੂੰ ਅਸਥਮਾ ਤੋਂ ਬਚਾਉਣ ਦੇ ਤਰੀਕੇ ਅਤੇ ਇਸ ਦੇ ਇਲਾਜ ਦੇ ਵਿਕਲਪਾਂ ਬਾਰੇ ਦੱਸਿਆ। ਇਸ ਸਾਲ ਦੇ ਪ੍ਰੋਗਰਾਮ ਦਾ ਥੀਮ ‘ਅਸਥਮਾ ਕੇਅਰ ਫਾਰ ਆਲ’ ਹੈ।
ਅਸਥਮਾ ਤੇ ਚਾਨਣਾ ਪਾਉਂਦੇ ਹੋਏ, ਡਾ. ਜ਼ਫਰ ਅਹਿਮਦ ਇਕਬਾਲ ਨੇ ਦੱਸਿਆ ਕਿ ਅਸਥਮਾ ਇੱਕ ਗੰਭੀਰ ਸੋਜਸ਼ ਵਾਲੀ ਸਥਿਤੀ ਹੈ ਜਿਸ ਕਾਰਨ ਸੋਜ ਅਤੇ ਬਲਗ਼ਮ ਦੇ ਉਤਪਾਦਨ ਕਾਰਨ ਸਾਹ ਨਾਲੀਆਂ ਤੰਗ ਹੋ ਜਾਂਦੀਆਂ ਹਨ। ਇਹ ਬੱਚਿਆਂ ਵਿੱਚ ਪੁਰਾਣੀ ਬਿਮਾਰੀ ਦਾ ਸਭ ਤੋਂ ਆਮ ਕਾਰਨ ਹੈ ਅਤੇ ਬਾਲਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕਦੇ-ਕਦੇ, ਅਸਥਮਾ ਦੇ ਦੌਰੇ ਗੰਭੀਰ ਹੋ ਸਕਦੇ ਹਨ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਪੈ ਸਕਦੀ ਹੈ। ਫੋਰਟਿਸ ਮੋਹਾਲੀ ਵਿੱਚ ਵਾਢੀ ਦੇ ਮਹੀਨਿਆਂ ਅਤੇ ਮੌਸਮੀ ਤਬਦੀਲੀਆਂ ਦੌਰਾਨ ਨਿਯਮਿਤ ਤੌਰ ਤੇ ਅਜਿਹੇ ਮਰੀਜ਼ ਆਉਂਦੇ ਹਨ। ਬਦਕਿਸਮਤੀ ਨਾਲ, ਬਚਪਨ ਦੇ ਅਸਥਮਾ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਹੈ, ਪਰ ਅਜਿਹੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਵੇ।
ਡਾ. ਜ਼ਫਰ ਅਹਿਮਦ ਇਕਬਾਲ ਨੇ ਦੱਸਿਆ ਕਿ ਅਸਥਮਾ ਤੋਂ ਪੀੜਤ ਬੱਚਿਆਂ ਨੂੰ ਮੌਸਮੀ ਤਬਦੀਲੀਆਂ ਅਤੇ ਇਨਫੈਕਸ਼ਨ ਦੇ ਸੰਪਰਕ ਵਿੱਚ ਆਉਣ ਕਾਰਨ ਵਾਰ-ਵਾਰ ਖੰਘ, ਘਰ-ਘਰਾਹਟ ਅਤੇ ਸਾਂਹ ਚੜ੍ਹਦਾ ਹੈ। ਡਾ. ਜ਼ਫਰ ਨੇ ਅੱਗੇ ਕਿਹਾ, ਸਾਂਹ ਛੱਡਦੇ ਸਮੇਂ ਸੀਟੀ ਜਾਂ ਘਰਰ ਘਰਰ ਦੀ ਆਵਾਜ਼ ਬਚਪਨ ਦੇ ਆਮ ਲੱਛਣਾਂ ਵਿੱਚੋਂ ਇੱਕ ਹੈ। ਕੁੱਝ ਬੱਚਿਆਂ ਨੂੰ ਛਾਤੀ ਵਿੱਚ ਜਮਾਅ ਜਾਂ ਜਕੜਨ ਦੇ ਨਾਲ ਖੇਡਦੇ ਸਮੇਂ ਜਾਂ ਰੁਟੀਨ ਕੰਮ ਦੌਰਾਨ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੁੰਦੀ ਹੈ।
ਡਾ. ਜ਼ਫ਼ਰ ਨੇ ਦੱਸਿਆ ਕਿ ਵਾਰ-ਵਾਰ ਖੰਘ ਆਉਣ ਨਾਲ ਬੱਚਿਆਂ ਵਿੱਚ ਅਸਥਮਾ ਦੀ ਹਾਲਤ ਵਿਗੜ ਸਕਦੀ ਹੈ। ਅਸਥਮਾ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਬੱਚੇ ਨੂੰ ਨੀਂਦ ਦੌਰਾਨ ਵਾਇਰਲ ਇਨਫੈਕਸ਼ਨ ਹੁੰਦੀ ਹੈ, ਜਾਂ ਠੰਡੀ ਹਵਾ, ਪਰਾਗ, ਪਾਲਤੂ ਜਾਨਵਰਾਂ, ਪਰਫਿਊਮ, ਧੂੜ ਆਦਿ ਦੇ ਸੰਪਰਕ ਵਿੱਚ ਆਉਂਦਾ ਹੈ। ਇਹ ਥਕਾਵਟ ਦਾ ਕਾਰਨ ਬਣਦਾ ਹੈ ਅਤੇ ਬੱਚੇ ਦੀ ਰੁਟੀਨ ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਡਾ. ਜ਼ਫਰ ਨੇ ਕਿਹਾ ਕਿ ਬਚਪਨ ਵਿੱਚ ਅਸਥਮਾ ਦੀ ਪਛਾਣ, ਹੱਲ ਅਤੇ ਇੱਕ ਮਾਹਰ ਦੀ ਨਿਗਰਾਨੀ ਹੇਠ ਬ੍ਰੌਨਕੋਡਾਈਲੇਟਰਾਂ ਨਾਲ ਸਹੀ ਇਲਾਜ ਕਰਨ ਦੀ ਲੋੜ ਹੈ। ਮਾਤਾ-ਪਿਤਾ ਨੂੰ ਇਸ ਮਿੱਥ ਵਿੱਚ ਨਹੀਂ ਦੇਣਾ ਚਾਹੀਦਾ ਕਿ ਇਨਹੇਲਰ ਇੱਕ ਆਦਤ ਬਣਾਉਣ ਵਾਲਾ ਅਭਿਆਸ ਹੈ। ਇਸ ਕਾਰਨ, ਲੱਛਣਾਂ ਨੂੰ ਜਲਦੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ, ਬੱਚੇ ਨੂੰ ਉਮਰ ਭਰ ਇਲਾਜ ਦੀ ਲੋੜ ਹੋ ਸਕਦੀ ਹੈ।
ਬ੍ਰੌਨਕੋਡਾਈਲੇਟਰਸ ਅਤੇ ਇਨਹੇਲਡ ਕੋਰਟੀਕੋਸਟੀਰੋਇਡਜ਼ ਇਨਹੇਲੇਸ਼ਨ ਰੂਟ ਰਾਹੀਂ ਦਿੱਤੇ ਜਾਂਦੇ ਹਨ ਕਿਉਂਕਿ ਇਹਨਾਂ ਦੇ ਬਹੁਤ ਘੱਟ ਮਾੜੇ ਪ੍ਰਭਾਵ ਹੁੰਦੇ ਹਨ। ਫੇਫੜਿਆਂ ਤੱਕ ਦਵਾਈ ਦੀ ਸਹੀ ਡਿਲੀਵਰੀ ਯਕੀਨੀ ਬਣਾਉਣ ਲਈ ਇਨਹੇਲਰ ਟੈਕਨੋਲੋਜੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਨਹੇਲਰ ਨੂੰ ਸੁਰੱਖਿਅਤ ਵਿਕਲਪ ਦੱਸਦੇ ਹੋਏ, ਡਾ. ਜ਼ਫਰ ਨੇ ਕਿਹਾ, ਇਨਹੇਲਰ ਕਿਸੇ ਵੀ ਪ੍ਰਣਾਲੀਗਤ ਮਾੜੇ ਪ੍ਰਭਾਵਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਜੀਵਨਸ਼ੈਲੀ ਵਿੱਚ ਕੁੱਝ ਤਬਦੀਲੀਆਂ ਜਿਵੇਂ ਕਿ ਘਰ ਵਿੱਚ ਘੱਟ ਨਮੀ ਨੂੰ ਬਰਕਰਾਰ ਰੱਖਣਾ, ਅੰਦਰਲੀ ਹਵਾ ਨੂੰ ਸਾਫ਼ ਰੱਖਣਾ, ਪਾਲਤੂ ਜਾਨਵਰਾਂ ਦੇ ਡੈਂਡਰ ਨੂੰ ਘਟਾਉਣਾ (ਜਾਨਵਰਾਂ ਦੀ ਚਮੜੀ ਤੋਂ ਛੋਟੇ-ਛੋਟੇ ਗੁੱਛੇ ਨਿਕਲਣਾ), ਧੂੜ ਕੰਟਰੋਲ ਅਤੇ ਠੰਡੀ ਹਵਾ ਦੇ ਸੰਪਰਕ ਨੂੰ ਘਟਾਉਣਾ ਅਸਥਮਾ ਦੇ ਦੌਰੇ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਡਾ. ਜ਼ਫ਼ਰ ਨੇ ਅਸਥਮਾ ਦੇ ਮਰੀਜ਼ਾਂ ਲਈ ਖੁਰਾਕ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ ਦੱਸਿਆ ਕਿ ਵਿਟਾਮਿਨ ਡੀ ਨਾਲ ਭਰਪੂਰ ਕੁੱਝ ਭੋਜਨਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਇਹਨਾਂ ਵਿੱਚ ਦੁੱਧ, ਅੰਡੇ, ਸਬਜ਼ੀਆਂ ਜਿਵੇਂ ਕਿ ਗਾਜਰ ਅਤੇ ਪੱਤੇਦਾਰ ਸਾਗ ਅਤੇ ਪਾਲਕ ਅਤੇ ਪੇਠੇ ਦੇ ਬੀਜ ਸ਼ਾਮਿਲ ਹਨ। ਯੋਗਾ ਵਰਗੀ ਨਿਯਮਿਤ ਕਸਰਤ ਵੀ ਚੰਗੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਬਾਲਗ ਜੀਵਨ ਵਿੱਚ ਸਧਾਰਨ ਫੇਫੜੇ ਰੱਖਣ ਦੇ ਲਈ ਇੱਕ ਬੱਚੇ ਨੂੰ ਲੱਛਣ-ਮੁਕਤ ਹੋਣਾ ਚਾਹੀਦਾ ਹੈ। ਮਾਪੇ ਵੀ ਬੱਚਿਆਂ ਵਿੱਚ ਅਸਥਮਾ ਨਾਲ ਸਬੰਧਿਤ ਸਥਿਤੀਆਂ ਦੇ ਪ੍ਰਬੰਧਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।