ਪੰਜਾਬ ਸਰਕਾਰ ਕੁੱਲ ਟੈਸਟਾਂ ਦੇ 5 ਫੀਸਦੀ ਸੈਂਪਲ ਆਈਜੀਆਈਬੀ, ਐਨਸੀਡੀਸੀ ਅਤੇ ਦੇਸ਼ ਦੇ ਹੋਰ ਪ੍ਰਮੁੱਖ ਸੰਸਥਾਵਾਂ ਨੂੰ ਭੇਜ ਕੇ ਸਾਰਸ ਕੋਵਾ-2 ਵਾਇਰਸ ਦੀ ਕਰਾਵੇਗਾ ਜਾਂਚ

ਚੰਡੀਗੜ੍ਹ, 30 ਦਸੰਬਰ 2020 – ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ ਤਿਵਾੜੀ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਰੋਨਾ ਵਾਇਰਸ ਦੇ ਨਵੇਂ ਰੂਪ (ਐਨ501ਵਾਈ) ਸਾਰਸ ਕੋਵਾ 2 ਦੀ ਮੌਜੂਦਗੀ ਨੂੰ ਜਾਂਚਣ ਲਈ ਸੂਬੇ ਵਿਚ ਕੀਤੇ ਜਾ ਰਹੇ ਟੈਸਟਾਂ ਦੇ 5 ਫੀਸਦੀ ਸੈਂਪਲ ਹਰੇਕ ਹਫਤੇ ਇੰਸਿਚਿਊਟ ਆਫ ਜੈਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਆਈਜੀਆਈਬੀ), ਦਿੱਲੀ ਅਤੇ ਐਨਸੀਡੀਸੀ ਦਿੱਲੀ ਡਵੀਜਨ ਆਫ ਬਾਇਓਟੈਕਨੋਲੋਜੀ ਐਪੀਡੈਮੋਲੋਜੀ ਐਂਡ ਸੈਂਟਰਲ ਸਰਵਾਈਲੈਂਸ ਯੂਨਿਟ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਤਿਵਾੜੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਨਵੇਂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤਿਆਰ ਕੀਤੇ ਗਏ ਮਾਸਟਰ ਪਲਾਨ ਅਧੀਨ ਇਕ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਹੁਤ ਤੇਜੀ ਨਾਲ ਫੈਲਣ ਵਾਲੇ ਇਸ ਨਵੇਂ ਵਾਇਰਸ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 80 ਰੈਂਡਮ ਸੈਂਪਲ ਵਾਇਰਲ ਰਿਸਰਚ ਐਂਡ ਡਾਇਗਨੋਸਟਿਕ ਲੈਬਾਰਟਰੀ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਫਰੀਦਕੋਟ ਤੋਂ 40-40 ਸੈਂਪਲ ਐਨਆਈਵੀ ਪੂਣੇ ਨੂੰ ਭੇਜੇ ਗਏ ਹਨ ਤਾਂ ਜੋ ਨਵੇਂ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ।

ਪ੍ਰਮੁੱਖ ਸਕੱਤਰ ਨੇ ਕਿਹਾ ਕਿ ਜਿਹੜੇ ਸੈਂਪਲ ਭੇਜੇ ਗਏ ਹਨ ਉਹਨਾਂ ਦੀ ਚੋਣ ਸਤੰਬਰ ਤੋਂ ਦਸੰਬਰ, 2020 ਵਿਚ ਲਏ ਗਏ ਸੈਂਪਲਾਂ ਵਿਚੋ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿੰਨੇ ਵੀ ਯਾਤਰੀ ਬਰਤਾਨੀਆਂ ਤੋਂ ਆ ਰਹੇ ਹਨ ਉਹਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 8 ਵਿਅਕਤੀ ਕੋਵਿਡ -19 ਪਾਜੇਟਿਵ ਪਾਏ ਗਏ ਹਨ ਜਦਕਿ ਇਕ ਵਿਅਕਤੀ ਸਰਕਾਰੀ ਮੈਡੀਕਲ ਕਾਲਜ ਵਿਖੇ ਪਾਜੇਟਿਵ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ 9 ਵਿਅਕਤੀਆਂ ਦੇ ਸੈਂਪਲ ਵੀ ਐਨਆਈਵੀ ਪੂਣੇ ਨੂੰ ਭੇਜੇ ਗਏ ਹਨ ਤਾਂ ਜੋ ਨਵੇਂ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ।

ਸ੍ਰੀ ਤਿਵਾੜੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਲੋਂ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਮਾਰਚ 2020 ਵਿਚ ਲੈਬ ਦੀ ਸ਼ੁਰੂਆਤ ਉਪਰੰਤ ਤੀਜੀ ਲੈਬ ਫਰੀਦਕੋਟ ਮੈਡੀਕਲ ਕਾਲਜ ਵਿਖੇ ਸ਼ੁਰੂ ਕੀਤੀ ਗਈ ਸੀ। ਇਹਨਾਂ ਤਿੰਨਾਂ ਲੈਬਾਂ ਦੀ ਕਾਰਜ ਪ੍ਰਣਾਲੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਕਿਉਂਕਿ ਇਥੇ ਕੰਮ ਕਰਨ ਵਾਲੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਵਲੋਂ ਕੀਤੀ ਸਖਤ ਮਿਹਨਤ, ਸਮਰਪਣ, ਵਚਨਬੱਧਤਾ ਸਦਕੇ ਹੀ ਆਈਸੀਐਮਆਰ ਅਤੇ ਭਾਰਤ ਸਰਕਾਰ ਵਲੋਂ ਤੈਅ ਮਾਪਦੰਡਾਂ ਤੇ ਖਰਾ ਉਤਰਿਆ ਜਾ ਸਕਿਆ।

ਉਹਨਾਂ ਕਿਹਾ ਕਿ ਵਾਇਰਲ ਰਿਸਰਚ ਐਂਡ ਡਾਇਗਨੋਸਟਿਕ ਲੈਬਾਰਟਰੀਆਂ ਵਲੋਂ ਕੋਵਿਡ-19 ਦੇ ਨਵੇਂ ਰੂਪ ਦੀ ਪਛਾਣ ਕਰਨ ਲਈ ਕਈ ਕਾਰਜ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ 25.74 ਲੱਖ ਪੰਜਾਬ ਸਰਕਾਰ ਵਲੋਂ ਕੀਤੇ ਜਾ ਚੁੱਕੇ ਹਨ ਜਿਹਨਾਂ ਵਿਚੋਂ 78666 ਵਿਅਕਤੀ ਪਾਜੇਟਿਵ ਪਾਏ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਦੇ ਉਦਯੋਗਿਕ ਵਿਕਾਸ ਵਾਸਤੇ ਵਚਨਬੱਧ ਪੰਜਾਬ ਸਰਕਾਰ: ਦੀਵਾਨ

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ “ਸਾਰਿਆਂ ਲਈ ਛੱਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ