ਡੇਂਗੂ ਦੇ ਮਰੀਜ਼ਾਂ ਲਈ ਵਰਦਾਨ ਹਨ ਇਹ ਫਲ, ਤੇਜ਼ੀ ਨਾਲ ਵਧਣ ਲੱਗਣਗੇ ਪਲੇਟਲੈਟਸ !

ਚੰਡੀਗੜ੍ਹ, 13 ਜੁਲਾਈ 2024 – ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਬੁਖਾਰ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ। ਇਸ ਗੰਭੀਰ ਬੀਮਾਰੀ ‘ਚ ਪਲੇਟਲੇਟ ਕਾਊਂਟ ਘੱਟ ਹੋਣ ਲੱਗਦੇ ਹਨ। ਪਲੇਟਲੈਟਸ ਖੂਨ ਦੇ ਜੰਮਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹਨਾਂ ਦੀ ਕਮੀ ਨਾਲ ਗੰਭੀਰ ਖੂਨ ਵਹਿ ਸਕਦਾ ਹੈ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਦੱਸ ਦਈਏ ਕਿ ਅਜਿਹੇ ਚ ਸਾਨੂੰ ਕੁਝ ਅਜਿਹੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਡੇਂਗੂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਇਨ੍ਹਾਂ ਫਲਾਂ ਵਿੱਚ ਭਰਪੂਰ ਮਾਤਰਾ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਜੋ ਕੁਦਰਤੀ ਤੌਰ ‘ਤੇ ਪਲੇਟਲੇਟ ਦੀ ਗਿਣਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਡੇਂਗੂ ਦੌਰਾਨ ਪਲੇਟਲੈਟਸ ਵਧਾਉਣ ਲਈ ਕਿਹੜੇ ਫਲ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਦਾ ਸੇਵਨ ਕਿਵੇਂ ਕਰੀਏ।

ਕੀਵੀ
ਪੋਸ਼ਕ ਤੱਤਾਂ ਨਾਲ ਭਰਪੂਰ ਕੀਵੀ ਡੇਂਗੂ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇਹ ਫਲ ਡੇਂਗੂ ਦੇ ਮਰੀਜ਼ਾਂ ਲਈ ਰਾਮਬਾਣ ਹੈ। ਕੀਵੀ ‘ਚ ਫਾਈਬਰ ਵੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਅਤੇ ਕੀਵੀ ਪਲੇਟਲੇਟ ਕਾਊਂਟ ਵਧਾਉਣ ‘ਚ ਵੀ ਤੁਹਾਡੀ ਮਦਦ ਕਰ ਸਕਦਾ ਹੈ।

ਅਨਾਰ
ਅਨਾਰ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ। ਅਨਾਰ ਦੇ ਬੀਜ ਖਾਣ ਨਾਲ ਥਕਾਵਟ, ਕਮਜ਼ੋਰੀ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਸਰੀਰ ਵਿੱਚ ਲਾਲ ਰਕਤਾਣੂਆਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅਨਾਰ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦਾ ਹੈ।

ਅਮਰੂਦ
ਅਮਰੂਦ ਵਿੱਚ ਵਿਟਾਮਿਨ ਸੀ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਅਤੇ ਆਇਰਨ ਲਾਲ ਰਕਤਾਣੂਆਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਡੇਂਗੂ ਦੌਰਾਨ ਰੋਜ਼ਾਨਾ 1-2 ਅਮਰੂਦ ਖਾਣ ਨਾਲ ਪਲੇਟਲੇਟ ਦੀ ਗਿਣਤੀ ਵਧ ਸਕਦੀ ਹੈ। ਇਨ੍ਹਾਂ ਫਲਾਂ ਤੋਂ ਇਲਾਵਾ ਡੇਂਗੂ ਦੇ ਮਰੀਜਾਂ ਨੂੰ ਪਾਣੀ, ਜੂਸ ਅਤੇ ਓ.ਆਰ.ਐਸ ਘੋਲ ਵਰਗੇ ਤਰਲ ਪਦਾਰਥਾਂ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿ ਸਰਹੱਦ ‘ਤੇ ਗੋਲੀਬਾਰੀ: BSF ਨੇ ਚਲਾਇਆ ਸਰਚ ਆਪ੍ਰੇਸ਼ਨ, 3 ਚੀਨੀ-ਇਟਾਲੀਅਨ ਪਿਸਤੌਲ ਅਤੇ ਮੈਗਜ਼ੀਨ ਬਰਾਮਦ

‘ਆਪ’ ਆਗੂਆਂ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਜਲੰਧਰ ਪੱਛਮੀ ਜ਼ਿਮਨੀ ਚੋਣ ਵਿਚ ਜਿੱਤ ਦਾ ਮਨਾਇਆ ਜਸ਼ਨ