ਕੁੱਲੂ, 25 ਜੂਨ 2021 – ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਹਿਮਾਚਲ ਪ੍ਰਦੇਸ਼ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਕੁੱਲੂ ਦਾ ਐਸ ਪੀ ਅਤੇ ਮੁੱਖ ਮੰਤਰੀ ਦਾ ਪੀ ਐਸ ਓ ਆਪਸ ‘ਚ ਉਲਝ ਗਏ ਸਨ। ਇਥੇ ਦੱਸਣਯੋਗ ਹੈ ਕਿ ਇਹਨਾਂ ਦੇ ਝਗੜੇ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਵੀਡੀਓ ‘ਚ ਮੁੱਖ ਮੰਤਰੀ ਦੇ ਪੀ ਐਸ ਓ ਨੇ ਐਸ ਪੀ ਦੇ ਲੱਤ ਵੀ ਮਾਰੀ ਸੀ ਤੇ ਫਿਰ ਦੋਵੇਂ ਉਲਝ ਗਏ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੋਵਾਂ ‘ਤੇ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ।
ਅਸਲ ‘ਚ ਕੇਂਦਰੀ ਮੰਤਰੀ ਨਿਤਿਸ਼ ਗਡਕਰੀ ਦੇ ਹਿਮਾਚਲ ਦੌਰੇ ਵੇਲੇ ਕੁੱਲੂ ਦੇ ਐਸ ਪੀ ਗੌਰਵ ਸਿੰਘ ਅਤੇ ਮੁੱਖ ਮੰਤਰੀ ਦੇ ਪੀ ਐਸ ਓ ਬਲਵੰਤ ਸਿੰਘ ਆਪਸ ਵਿਚ ਉਲਝ ਗਏ ਸਨ ਜਿਸ ਤੋਂ ਬਾਅਦ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਿਸ ਤੋਂ ਬਾਅਦ 5ਵੀਂ ਆਈ ਆਰ ਬੀ ਦੇ ਕਮਾਂਡੈਂਟ ਗੁਰਦੇਵ ਸ਼ਰਮਾ ਨੂੰ ਕੁੱਲੂ ਦਾ ਨਵਾਂ ਐਸ ਪੀ ਨਿਯੁਕਤ ਕੀਤਾ ਗਿਆ ਹੈ। ਝਗੜੇ ਵਿਚ ਸ਼ਾਮਲ ਹੋਏ ਏ ਐਸ ਪੀ ਬ੍ਰਿਜੇਸ਼ ਸੂਦ ਨੁੰ ਵੀ ਫਾਰਗ ਕਰ ਕੇ ਪੁਲਿਸ ਲਾਈਨ ਸ਼ਿਮਲਾ ਲਗਾ ਦਿੱਤਾ ਹੈ। ਤੀਜੀ ਆਈ ਆਰ ਬੀ ਦੇ ਏ ਐਸ ਪੀ ਪੁਨੀਤ ਰਘੂ ਨੁੰ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਏ ਐਸ ਪੀ ਤਾਇਨਾਤ ਕੀਤਾ ਗਿਆ ਹੈ।