ਸੁਲਤਾਨਪੁਰ ਲੋਧੀ 14 ਮਈ 2021 – ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੀ ਪਤਨੀ ਦੀ ਲਾਸ਼ ਨੂੰ ਮੱਕੀ ਦੇ ਖੇਤਾਂ ‘ਚ ਸੁੱਟ ਦਿੱਤਾ। ਮ੍ਰਿਤਕ ਦੀ ਪਹਿਚਾਣ ਮਨਜੀਤ ਕੌਰ ਵਜੋਂ ਹੋਈ ਹੈ ਅਤੇ ਪਤੀ ਵੱਲੋਂ ਗਲ ਘੁੱਟ ਕੇ ਆਪਣੀ ਪਤਨੀ ਦਾ ਕਤਲ ਕੀਤਾ ਗਿਆ। ਦੋਸ਼ੀ ਮਨਜੀਤ ਕੌਰ ਦੇ ਨਾਜਾਇਜ਼ ਸਬੰਧ ਹੋਣ ਬਾਰੇ ਸ਼ੱਕ ਕਰਦਾ ਸੀ ਇਸ ਸ਼ੱਕ ਦੇ ਆਧਾਰ ਤੇ ਉਸ ਨੇ ਮਨਜੀਤ ਕੌਰ ਦਾ ਕਤਲ ਕਰਕੇ ਲਾਸ਼ ਨੂੰ ਮੱਕੀ ਦੇ ਖੇਤਾਂ ਵਿੱਚ ਸੁੱਟ ਦਿੱਤਾ।
ਇਸ ਸਭ ਤੋਂ ਬਾਅਦ ਪੁਲਸ ਨੇ ਮੌਕਾ ਏ ਵਾਰਦਾਤ ਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।