ਨਵੀਂ ਦਿੱਲੀ, 21 ਮਈ 2021 – Hyundai ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ ਵਧਾ ਦਿੱਤਾ ਹੈ। ਕੰਪਨੀ ਵੱਲੋਂ ਵਾਰੰਟੀ, ਐਕਸਟੈਂਡਡ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ ਦੋ ਮਹੀਨਿਆਂ ਤੱਕ ਵਧਾ ਦਿੱਤਾ ਹੈ। ਕ੍ਰੇਟਾ ਨਿਰਮਾਤਾ ਨੇ ਕਿਹਾ ਹੈ ਕਿ ਇਹ ਨਵੀਂ ਪਹਿਲਕਦਮੀ ਇਸ ਚੁਣੌਤੀਪੂਰਨ ਸਮੇਂ ਦੌਰਾਨ ਭਾਰਤੀ ਗਾਹਕਾਂ ਦੀ ਮਦਦ ਕਰਨ ਲਈ ਲਿਆ ਗਿਆ ਹੈ।
ਇਸ ਫ਼ੈਸਲੇ ਉੱਤੇ ਹੁੰਡਈ ਮੋਟਰ ਇੰਡੀਆ ਦੇ ਸੇਲਜ਼ ਮਾਰਕਿਟਿੰਗ ਐਂਡ ਸਰਵਿਸ ਡਾਇਰੈਕਟਰ ਤਰੁਣ ਗਰਗ ਨੇ ਕਿਹਾ,’ਇਸ ਚੁਣੌਤੀਪੂਰਨ ਸਮੇਂ ਦੌਰਾਨ ਹੁੰਡਈ ਨੇ ਲਾਈਫ਼ ਸੇਵਿੰਗ ਮੈਡੀਕੇਅਰ ਆਕਸੀਜਨ ਉਪਕਰਣ ਵੰਡਣ ਸਮੇਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।’
ਕੰਪਨੀ ਨੇ ਦੇਸ਼ ਵਿੱਚ ਗਾਹਕਾਂ ਲਈ ਖ਼ਰੀਦਦਾਰੀ ਨੂੰ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਹੈ।