ਫਾਜ਼ਿਲਕਾ, 11 ਫਰਵਰੀ 2021 – 14 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਵਿਖਾਈ ਦੇ ਰਹੀਆ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਕਾਰਨ ਦੂਜੀਆਂ ਪਾਰਟੀਆਂ ਵਿੱਚ ਕਾਂਗਰਸ ਵਲੋਂ ਧੱਕੇ ਸ਼ਾਹੀ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਜਿਸਦੇ ਕਾਰਨ ਬੀਜੇਪੀ ਦੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜ਼ਿਲਕਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਉੱਤੇ ਧੱਕੇ ਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਕਿਹਾ ਹੈ ਕਿ ਕਾਂਗਰਸ ਨੇ ਕਿਸਾਨਾਂ ਨੂੰ ਸਾਡੇ ਉਮੀਦਵਾਰਾਂ ਦੇ ਘਰਾਂ ਦੇ ਅੱਗੇ ਪਰਦਰਸ਼ਨ ਕਰਨ ਲਈ ਉਕਸਾਇਆ ਹੈ ਅਤੇ ਉਥੇ ਹੀ ਕਾਂਗਰਸ ਵਲੋਂ ਇਨ੍ਹਾਂ ਚੋਣਾਂ ਵਿੱਚ ਧੱਕੇ ਸ਼ਾਹੀ ਕੀਤੀ ਜਾਵੇਗੀ ਜਿਸਦਾ ਜਵਾਬ ਉਹ ਵੀ ਦੇਣਗੇ।
ਸੁਰਜੀਤ ਕੁਮਾਰ ਜਿਆਣੀ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਬੀਜੇਪੀ ਪ੍ਰਧਾਨ ਰਾਕੇਸ਼ ਧੂੜਿਆ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਧੱਕੇ ਸ਼ਾਹੀ ਕਰ ਰਹੀ ਹੈ ਜਿਸਦਾ ਜਵਾਬ ਅਸੀ ਬਰਾਬਰ ਦੇਵਾਂਗੇ ਜੇਕਰ ਕੋਈ ਚੋਣਾਂ ਵਾਲੇ ਦਿਨ ਝਗੜਾ ਕਰੇਗਾ ਜਾਂ ਪਹਿਲ ਕਰੇਗਾ ਤਾਂ ਉਸਦਾ ਉਹ ਖੁਦ ਜ਼ਿੰਮੇਦਾਰ ਹੋਵੇਗਾ। ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ। ਸਰਕਾਰ ਨੇ ਕਿਸਾਨਾਂ ਨੂੰ ਸਾਡੇ ਉਮੀਦਵਾਰਾਂ ਦੇ ਵਿਰੁੱਧ ਉਕਸਾਇਆ ਹੈ ਅਤੇ ਕੁੱਝ ਲਾਲਚ ਦੇਕੇ ਇਨ੍ਹਾਂ ਨੂੰ ਸਾਡੇ ਉਮੀਦਵਾਰਾਂ ਦੇ ਘਰਾਂ ਦੇ ਅੱਗੇ ਪਰਦਰਸ਼ਨ ਕਰਣ ਨੂੰ ਤਿਆਰ ਕੀਤਾ ਹੈ।
ਜਿਸਦੇ ਕਾਰਨ ਇਹ ਚਾਹੁੰਦੇ ਹਨ ਕਿ ਸਾਡੇ ਉਮੀਦਵਾਰਾਂ ਦਾ ਮਨੋਬਲ ਡਿੱਗ ਜਾਵੇ ਪਰ ਅਸੀ ਫਾਜ਼ਿਲਕਾ ਵਿੱਚ ਵੀ ਨਗਰ ਕੌਂਸਲ ਵਿੱਚ ਆਪਣਾ ਬੋਰਡ ਬਣਾਉਣਗੇ ਅਤੇ ਸਾਡੇ ਉਮੀਦਵਾਰਾਂ ਦੀ ਜਿੱਤ ਹੋਵੇਗੀ ਜੇਕਰ ਕਿਸੇ ਨੇ ਧੱਕੇ ਸ਼ਾਹੀ ਕੀਤੀ ਤਾਂ ਅਸੀਂ ਵੀ ਚੂੜੀਆਂ ਨਹੀਂ ਪਾਈਆਂ, ਅਸੀ ਉਨ੍ਹਾਂ ਦਾ ਡਟਕੇ ਵਿਰੋਧ ਕਰਾਂਗੇ। ਉਨ੍ਹਾਂ ਨੇ 17 ਫਰਵਰੀ ਨੂੰ ਨਤੀਜੇ ਕੱਢਣ ਉੱਤੇ ਵੀ ਸਵਾਲ ਖੜੇ ਕੀਤੇ ਉਨ੍ਹਾਂ ਕਿਹਾ ਕਿ 5 ਮਿੰਟ ਵਿੱਚ ਗਿਣਤੀ ਹੋ ਜਾਣੀ ਚਾਹੀਦੀ ਸੀ ਪਰ ਸਰਕਾਰ ਨੇ ਗੜਬੜੀ ਕਰਨ ਲਈ 2 ਦਿਨ ਬਾਅਦ ਚੋਣ ਦੇ ਨਤੀਜੇ ਕੱਢਣੇ ਹਣ ਸੁਰਜੀਤ ਜਿਆਣੀ ਨੇ ਕਿਹਾ ਕਿ ਜੇਕਰ ਕਾਂਗਰਸ ਦਾ ਉਮੀਦਵਾਰ ਚੁਣੋਗੇ ਤਾਂ ਉਹ 5 ਮਹੀਨੇ ਦਾ ਹੋਵੇਗਾ ਅਤੇ ਜੇਕਰ ਬੀਜੇਪੀ ਦਾ ਚੋਣ ਜਿੱਤ ਗਏ ਤਾਂ ਉਹ 5 ਸਾਲ ਦਾ ਹੋਵੇਗਾ ਇਹ ਜਨਤਾ ਨੇ ਫੈਸਲਾ ਕਰਨਾ ਹੈ।