ਪੰਜਾਬ ਵਿਚ ਬਸਪਾ 20 ਸੀਟਾਂ ‘ਤੇ ਲੜੇਗੀ ਚੋਣ

ਚੰਡੀਗੜ੍ਹ, 12 ਜੂਨ 2021 – ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ ਹੋ ਗਿਆ ਹੈ, ਜਿਸ ਸਬੰਧੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਵੱਲੋਂ ਅਕਾਲੀ ਦਲ ਹੈੱਡਕੁਆਰਟਰ ਚੰਡੀਗੜ੍ਹ ‘ਚ ‘ਚ ਪ੍ਰੈਸ ਕਾਨਫਰੰਸ ਕੀਤੀ ਗਈ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਅਤੇ ਬਸਪਾ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਨ੍ਹਾਂ ਤੋਂ ਬਾਅਦ ਵੀ ਆਉਣ ਵਾਲੀਆਂ ਚੋਣਾਂ ਮਿਲ ਕੇ ਹੀ ਲੜਨਗੇ।

ਅਕਾਲੀ ਦਲ ਨਾਲ ਮਿਲ ਕੇ ਬਸਪਾ 20 ਸੀਟਾਂ ‘ਤੇ ਚੋਣ ਲੜੇਗੀ ਅਤੇ ਬਸਪਾ ਮਾਝੇ ‘ਚ 5, ਦੁਆਬੇ ‘ਚ 8 ਅਤੇ ਮਾਲਵੇ ‘ਚ 7 ਸੀਟਾਂ ‘ਤੇ ਚੋਣ ਲੜੇਗੀ। ਜਿਸ ਵਿਚ ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਉੱਤਰੀ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ , ਟਾਂਡਾ , ਦਸੂਹਾ , ਚਮਕੌਰ ਸਾਹਿਬ , ਬੱਸੀ ਪਠਾਣਾਂ, ਮਹਿਲ ਕਲਾਂ , ਨਵਾਂ ਸ਼ਹਿਰ ,ਲੁਧਿਆਣਾ, ਪਠਾਨਕੋਟ, ਸੁਜਾਨਪੁਰ, ਬੋਹਾ, ਮੁਹਾਲੀ, ਅੰਮ੍ਰਿਤਸਰ ਉੱਤਰੀ ਅਤੇ ਕੇਂਦਰੀ, ਪਾਇਲ ਸੀਟਾਂ ਸ਼ਾਮਿਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਨੇ ਨਵੇਂ ਗਠਜੋੜ ਨਾਲ ਬਦਲਿਆ ਪੁਰਾਣਾ ਸਿਆਸੀ ਨਾਅਰਾ

ਤੇਂਦੁਏ ਨੇ ਰਿਹਾਇਸ਼ੀ ਏਰੀਏ ‘ਚ ਕੀਤਾ ਕੁੱਤੇ ਦਾ ਸ਼ਿਕਾਰ, ਦੇਖੋ ਵੀਡੀਓ