ਪਾਕਿਸਤਾਨੀ ਮੁੰਡੇ ਦੇ ਪਿਆਰ ‘ਚ ਪਾਗਲ ਹੋਈ ਭਾਰਤੀ ਕੁੜੀ ਬਾਰਡਰ ਟੱਪਣ ਮੌਕੇ ਗ੍ਰਿਫਤਾਰ

ਗੁਰਦਾਸਪੁਰ, 07 ਅਪ੍ਰੈਲ 2021:- ਭਾਰਤ ਦੀ ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਹੱਦ ਤਕ ਪਾਗਲ ਹੋ ਗਈ ਕਿ ਉਸ ਨੇ ਉੜੀਸਾ ਤੋਂ ਆਪਣਾ ਘਰ ਬਾਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣ ਦੀ ਤਿਆਰੀ ਕਰ ਲਈ ਸੀ। ਇਸ ਤੋਂ ਪਹਿਲਾਂ ਕਿ ਉਹ ਬਾਰਡਰ ਪਾਰ ਕਰਨ ‘ਚ ਕਾਮਯਾਬ ਹੁੰਦੀ ਬੀਐਸਐਫ ਵੱਲੋਂ ਬਾਰਡਰ ਤੇ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਮਹਿਲਾ ਕਾਂਸਟੇਬਲਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਤੇ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਡੀਐੱਸਪੀ ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਸਾਰੀ ਘਟਨਾ ਬਾਰੇ ਜਾਣਕਰੀ ਦਿੰਦੇ ਦੱਸਿਆ ਕਿ ਲੜਕੀ ਦੀ ਪਛਾਣ ਉੜੀਸਾ ਦੀ ਰਹਿਣ ਵਾਲੀ ਵੱਜੋਂ ਹੋਈ ਹੈ ਅਤੇ ਉਸ ਦੀ ਉਮਰ ਕਰੀਬ ਪੱਚੀ ਸਾਲ ਹੈ ਉਹ ਵਿਆਹੀ ਹੋਈ ਹੈ ਅਤੇ ਉਸ ਦੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਹਨ। ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੇ ਮੋਬਾਈਲ ਫ਼ੋਨ ਤੇ ਔਜ਼ਾਰ ਨਾਮ ਦੀ ਐਪ ਡਾਊਨਲੋਡ ਕੀਤੀ ਅਤੇ ਇਸ ਗਰੁੱਪ ਵਿਚ ਦੋਸਤਾਨਾ ਚੈਟ ਕਰਨੀ ਸ਼ੁਰੂ ਕਰ ਦਿੱਤੀ। ਕਰੀਬ ਦੋ ਮਹੀਨੇ ਪਹਿਲਾਂ ਇਹ ਲੜਕੀ ਆਪਣੇ ਪੇਕੇ ਆਈ ਹੋਈ ਸੀ। ਉੱਥੇ ਰਹਿੰਦਿਆਂ ਇਸ ਦੀ ਆਜ਼ਾਦ ਐਪ ਰਾਹੀਂ ਇਸਲਾਮਾਬਾਦ (ਪਾਕਿਸਤਾਨ) ਦੇ ਇਕ ਲੜਕੇ ਮੁਹੰਮਦ ਵੱਕਾਰ ਨਾਲ ਗੱਲਬਾਤ ਸ਼ੁਰੂ ਹੋ ਗਈ ।

ਉਸ ਤੋਂ ਬਾਅਦ ਲੜਕੇ ਲੜਕੀ ਨੇ ਆਪਣੇ ਵ੍ਹੱਟਸਐਪ ਨੰਬਰ ਬਦਲੇ। ਜਿਸ ਤੋਂ ਬਾਅਦ ਇਨ੍ਹਾਂ ਦੀ ਵ੍ਹੱਟਸਐਪ ਤੇ ਗੱਲਬਾਤ ਚੱਲਣੀ ਸ਼ੁਰੂ ਹੋ ਗਈ। ਮੁਹੰਮਦ ਵੱਕਾਰ ਵਾਸੀ ਪਾਕਿਸਤਾਨ ਨੇ ਇਸ ਲੜਕੀ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਭਾਰਤ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਆਉਣ ਲਈ ਕਿਹਾ। ਜਿਸ ਤੇ ਸਹਿਮਤੀ ਦੇ ਕੇ ਇਹ ਲੜਕੀ ਆਪਣੇ ਪੇਕੇ ਪਰਿਵਾਰ ਉੜੀਸਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚੀ। ਪੰਜ ਅਪ੍ਰੈਲ ਨੂੰ ਉਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਹੀ ਅਤੇ ਛੇ ਅਪ੍ਰੈਲ ਨੂੰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ ।

ਲੜਕੀ ਕੋਲੋਂ ਸੱਠ ਗਰਾਮ ਸੋਨੇ ਦੇ ਜ਼ੇਵਰਾਤ ਵੀ ਮਿਲੇ ਜੋ ਘਰ ਤੋਂ ਪਾਕਿਸਤਾਨ ਲੈ ਕੇ ਜਾਣ ਲਈ ਆਪਣੇ ਨਾਲ ਲੈ ਆਈ ਸੀ ਬਾਅਦ ਵਿੱਚ ਐੱਸਐਚਓ ਅਨਿਲ ਪਵਾਰ ਵੱਲੋਂ ਉੜੀਸਾ ਵਿਚ ਸਬੰਧਿਤ ਥਾਣੇ ਨਾਲ ਸੰਪਰਕ ਕੀਤਾ ਗਿਆ ਅਤੇ ਪਤਾ ਲੱਗਾ ਕਿ ਇਸ ਦੇ ਪਤੀ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਹੈ। ਫ਼ਿਲਹਾਲ ਪੁਲਿਸ ਵੱਲੋਂ ਲੜਕੀ ਦੇ ਘਰਵਾਲਿਆਂ ਨਾਲ ਸੰਪਰਕ ਕਰਕੇ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਸਾਰੇ ਜ਼ੇਵਰਾਤ ਅਤੇ ਲੜਕੀ ਨੂੰ ਘਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਭਾਰੀ ਮਾਤਰਾ ਵਿਚ ਜ਼ੇਵਰਾਤ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਕੇਂਦਰ ਦੀ ਸਿੱਧੀ ਅਦਾਇਗੀ ਪ੍ਰਣਾਲੀ ਦਾ ਵਿਰੋਧ ਇਕ ਨਾਟਕ, ਕੈਪਟਨ ਅਤੇ ਮੋਦੀ ਅੰਦਰੋਂ ਮਿਲੇ ਹੋਏ ਹਨ : ਭਗਵੰਤ ਮਾਨ

ਕੈਨੇਡਾ ਤੋਂ ਉੱਠੀ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ