ਆਂਧਰਾ ਪ੍ਰਦੇਸ਼, 5 ਜਨਵਰੀ 2021 – ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਇੱਕ ਇੰਸਪੈਕਟਰ ਪਿਓ ਨੀ ਆਪਣੀ ਡੀਐਸਪੀ ਧੀ ਨੂੰ ਸਲੂਟ ਮਾਰਿਆ। ਜਿਸ ਦੀ ਤਸਵੀਰ ਆਂਧਰਾ ਪ੍ਰਦੇਸ਼ ਪੁਲਿਸ ਵੱਲੋਂ ਟਵੀਟ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਤਸਵੀਰ ‘ਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਨੂੰ ਨਮਸਤੇ ਮੈਡਮ ਕਹਿੰਦਿਆਂ ਆਪਣੀ ਹੀ ਧੀ ਨੂੰ ਸਲੂਟ ਮਾਰਦੇ ਦੇਖਿਆ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਲੋਕ ਪਿਤਾ ਤੇ ਧੀ ਦੋਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।
ਆਂਧਰਾ ਪ੍ਰਦੇਸ਼ ਪੁਲਿਸ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਾਰਨ ਤੋਂ ਬਾਅਦ ਲਿਖਿਆ, “ਸਾਲ ਦੇ ਪਹਿਲੇ ਡਿਊਟੀ ਮੀਟ ਨੇ ਇੱਕ ਪਰਿਵਾਰ ਨੂੰ ਮਿਲਾ ਦਿੱਤਾ। ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਬੇਟੀ ਜੇਸੀ ਪ੍ਰਸ਼ਾਂਤੀ ਨੂੰ ਸਲਾਮ ਕਰਦੇ ਹੋਏ, ਜੋ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ। ਸੱਚ ਵਿੱਚ ਇੱਕ ਦੁਰਲੱਭ ਤੇ ਭਾਵੁਕ ਦ੍ਰਿਸ਼!”