ਨਵੀਂ ਦਿੱਲੀ, 17 ਜੂਨ 2021 – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਸੀਨੀਅਰ ਟੀਮ 31 ਮਈ ਨੂੰ ਟਵਿੱਟਰ ਇੰਡੀਆ ਦੇ ਐਮ.ਡੀ. ਮਨੀਸ਼ ਮਹੇਸ਼ਵਰੀ ਤੋਂ ‘ਕਾਂਗਰਸ ਟੂਲਕਿੱਟ’ ਮਾਮਲੇ ਵਿਚ ਪੁੱਛਗਿੱਛ ਲਈ ਬੰਗਲੌਰ ਗਈ ਸੀ। ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਟਵਿੱਟਰ ਨੂੰ ਇੱਕ ਨੋਟਿਸ ਭੇਜਿਆ ਸੀ, ਜਿਸ ਵਿੱਚ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ ਕਿ ਕਿਵੇਂ ਟੂਲਕਿੱਟ ਸੋਸ਼ਲ ਮੀਡੀਆ ਜਾਣਕਾਰੀ ਸਾਂਝੀ ਕਰਨ ਲਈ ਸ਼ੇਅਰ ਕੀਤੀ ਗਈ। ਪੁਲਿਸ ਨੇ 24 ਮਈ ਨੂੰ ਲੱਡੋ ਸਰਾਏ, ਦਿੱਲੀ ਅਤੇ ਗੁੜਗਾਉਂ ਵਿੱਚ ਟਵਿੱਟਰ ਇੰਡੀਆ ਦੇ ਦਫਤਰਾਂ ਦਾ ਦੌਰਾ ਵੀ ਕੀਤਾ ਸੀ। ਜਿਸ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਇੱਕ ਕਥਿਤ ਕਾਂਗਰਸ ਦੇ ‘ਟੂਲਕਿੱਟ’ ਉੱਤੇ ਕੁਝ ਪੋਸਟਾਂ ‘ਤੇ ਟੈਗ ਕਰਨ ਬਾਰੇ ਨੋਟਿਸ ਦਿੱਤੇ ਗਏ ਸਨ।
ਇਸ ਤੋਂ ਪਹਿਲਾਂ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟਵਿੱਟਰ ਨੂੰ ਪੱਤਰ ਲਿਖ ਕੇ ਇਸ ‘ਤੇ ਇਤਰਾਜ਼ ਜਤਾਇਆ ਸੀ ਕਿ ਕੇਂਦਰ ਸਰਕਾਰ ਖ਼ਿਲਾਫ਼ ਕਥਿਤ ਕਾਂਗਰਸ ਦੇ “ਟੂਲਕਿੱਟ” ਉੱਤੇ ਕੁਝ ਪੋਸਟਾਂ ਨੂੰ “manipulated media” ਵਜੋਂ ਦਰਸਾਇਆ ਗਿਆ ਸੀ। ਸਰਕਾਰ ਨੇ ਟਵਿੱਟਰ ਨੂੰ ਟੈਗ ਹਟਾਉਣ ਲਈ ਕਿਹਾ ਕਿਉਂਕਿ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਸਾਹਮਣੇ ਇਸ ਮਾਮਲੇ ਦੀ ਜਾਂਚ ਵਿਚਾਰ ਅਧੀਨ ਹੈ।