ਜਲੰਧਰ: ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ

ਜਲੰਧਰ, 29 ਜੂਨ 2021 – ਜਲੰਧਰ ਦੇ ਗੋਪਾਲ ਨਗਰ ’ਚ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਕਾਂਡ ਵਿਚ ਦੀ ਜ਼ਿਮੇਵਾਰੀ ਬੰਬੀਹਾ ਗਰੁੱਪ ਦੇ ਵਲੋਂ ਲਈ ਗਈ ਹੈ।

ਇਸ ਸੰਬੰਧੀ ਰਅਸਲ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਗੈਂਗਸਟਰ ਗਰੁੱਪ ਦਵਿੰਦਰ ਬੰਬੀਹਾ ਨੇ ਡਿਪਟੀ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਗਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਉੱਪਰ ਇਕ ਪੋਸਟ ਜਾਰੀ ਕਰਕੇ ਲਿਖਿਆ ਹੈ ਕਿ ਸੁਖਮੀਤ ਸਿੰਘ ਡਿਪਟੀ ਦਾ ਕਤਲ ਪੁਨੀਤ ਵੱਲੋਂ ਕੀਤਾ ਗਿਆ ਹੈ ਕਿਉਂਕਿ ਡਿਪਟੀ ਸਾਡੇ ਖ਼ਿਲਾਫ਼ ਚੱਲਦਾ ਸੀ ਅਤੇ ਸਾਡੇ ਵਿਰੋਧੀਆਂ ਨੂੰ ਸਾਡੀਆਂ ਖ਼ਬਰਾਂ ਦਿੰਦਾ ਸੀ, ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਦੋਂ ਡਿਪਟੀ ਨਹੀਂ ਸਮਝਿਆ ਤਾਂ ਅਸੀਂ ਉਸ ਨੂੰ ਮਾਰ ਦਿੱਤਾ।

ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਬਾਰੇ ਡੀ. ਐੱਸ. ਪੀ. ਗੁਰਮੀਤ ਸਿੰਘ ਇਨਵੈਸਟੀਗੇਸ਼ਨ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿ ਪੁਲਸ ਜਾਂਚ ਨੂੰ ਪ੍ਰਭਾਵਤ ਕਰਨ ਲਈ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੋਵੇ, ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਅਜੇ ਇਸ ਪੋਸਟ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਦਾ ਗਲਤ ਨਕਸ਼ਾ ਦਿਖਾਉਣ ‘ਤੇ ਟਵਿੱਟਰ ਦੇ ਐਮ ਡੀ. ‘ਤੇ ਮੁਕੱਦਮਾ ਦਰਜ

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਬਾਰੇ ਕੀਤੇ ਵੱਡੇ ਐਲਾਨ…