ਨਵੀਂ ਦਿੱਲੀ, 6 ਜੂਨ 2021 – ਕਰਨਾਟਕ ਸਰਕਾਰ ਐਮਾਜ਼ੋਨ ‘ਤੇ ਮੁਕੱਦਮਾ ਕਰਨ ਜਾ ਰਹੀ ਹੈ। ਅਸਲ ‘ਚ ਐਮਾਜ਼ੋਨ ਵੱਲੋਂ ਕਰਨਾਟਕ ਸੂਬੇ ਦੇ ਝੰਡੇ ਦੇ ਰੰਗ ਵਾਲੀ ਬਿਕਨੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਹੀ ਕਰਨਾਟਕ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਕਰਨਾਟਕ ਦੇ ਜੰਗਲਾਤ, ਕੰਨੜ ਅਤੇ ਸਭਿਆਚਾਰ ਮੰਤਰੀ ਅਰਵਿੰਦ ਲੀਬਾਵਾਲੀ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ, “ਐਮਾਜ਼ੋਨ ਕੈਨੇਡਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ, ਜਿਸ ਵੱਲੋਂ ਪੈਂਟੀ ‘ਤੇ ਕੰਨੜ ਝੰਡੇ ਅਤੇ ਕਰਨਾਟਕ ਸੂਬੇ ਦੇ ਪ੍ਰਤੀਕ ਦਾ ਰੰਗ (ਪੀਲੇ ਅਤੇ ਲਾਲ) ਦਾ ਇਸਤੇਮਾਲ ਕੀਤਾ ਗਿਆ ਹੈ।”
ਲੀਬਾਵਾਲੀ ਨੇ ਕਿਹਾ ਕਿ ਕੰਨੜ ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਉਸਨੇ “ਵਿਦੇਸ਼ੀ ਕਾਰਪੋਰੇਸ਼ਨਾਂ ਦੀ ਨਿੰਦਾ ਕੀਤੀ ਜੋ ਕੰਨੜ ਦੇ ਇਤਿਹਾਸ ਦੀ ਉੱਤਮਤਾ ਤੋਂ ਅਣਜਾਣ ਹਨ ਅਤੇ ਜੋ ਕੁਝ ਵੀ ਕਰਕੇ ਕੰਨੜ ਦਾ ਅਪਮਾਨ ਕਰਦੇ ਹਨ।”