ਨਵੀਂ ਦਿੱਲੀ, 9 ਮਾਰਚ 2021 – ਕੇਂਦਰ ਸਰਕਾਰ ਵੱਲੋ ਬਣਾਏ ਖੇਤੀ ਕਾਨੂੰਨੀ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ’ਤੇ ਮੋਰਚਾ ਲਈ ਬੈਠੀਆਂ ਕਿਸਾਨ ਜੱਥਬੰਦੀਆਂ ਵੱਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ 9 ਮੈਂਬਰੀ ਕਮੇਟੀ ਬਣਾਈ ਜਾ ਸਕਦੀ ਹੈ।
ਕਿਸਾਨ ਮੋਰਚੇ ਦੀ ਫ਼ਿਲਹਾਲ ਤਜਵੀਜ਼ ਰੱਖੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਇਸ ਸੰਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ। ਭਲਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਇਸ ਸੰਬੰਧੀ ਫੈਸਲਾ ਹੋ ਸਕਦਾ ਹੈ।