ਚੰਡੀਗੜ੍ਹ, 1 ਜੁਲਾਈ 2021 – ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ‘SIT’ (ਵਿਸ਼ੇਸ਼ ਜਾਂਚ ਟੀਮ) ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਭਾਈ ਪੰਥਪ੍ਰੀਤ ਸਿੰਘ ਸਮੇਤ 12 ਸਿੱਖ ਸਖਸ਼ੀਅਤਾਂ ਤੋਂ ਪੁੱਛਗਿੱਛ ਕਰੇਗੀ। ਇਸ ਸਬੰਧੀ SIT ਵੱਲੋਂ ਸਿੱਖ ਆਗੂਆਂ ਨੂੰ ਨੋਟਿਸ ਭੇਜ ਕੇ 2 ਜੁਲਾਈ ਨੂੰ ਜਾਂਚ ਟੀਮ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਜਾਂਚ ਟੀਮ 2 ਜੁਲਾਈ ਨੂੰ ਭਾਈ ਪੰਥਪ੍ਰੀਤ ਸਿੰਘ ਸਮੇਤ 11 ਵਿਅਕਤੀਆਂ ਤੋਂ ਪੁੱਛ ਪੜਤਾਲ ਕਰੇਗੀ। ਜਦੋਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਵੀ ਪੁੱਛ-ਪੜਤਾਲ ਲਈ ਜਾਂਚ ਟੀਮ ਨੇ ਸਮਾਂ ਤੇ ਸਥਾਨ ਅਜੇ ਤੈਅ ਨਹੀਂ ਕੀਤਾ ਕਿਉਂਕਿ ਢੱਡਰੀਆਂ ਵਾਲਾ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਪਰਤੇ ਹਨ।
ਤੁਹਾਨੂੰ ਦਾਸ ਦੇਈਏ ਕਿ ਭਾਈ ਢੱਡਰੀਆਂ ਵਾਲਾ ਤੇ ਭਾਈ ਪੰਥਪ੍ਰੀਤ ਸਿੰਘ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਚੌਂਕ ਵਿੱਚ ਲੱਗੇ ਸਿੱਖਾਂ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਸਨ।