ਕੁਲਵੰਤ ਸਿੰਘ ਬਾਠ ਦੱਸੇ ਕਿ ਅਸਤੀਫਾ ਦੇ ਕੇ ਗਾਇਬ ਕਿਉ ਹੋ ਗਿਆ ਸੀ : ਅਕਾਲੀ ਦਲ

  • ਕਿਹਾ ਕਿ ਕਮੇਟੀ ਦਾ ਹਿਸਾਬ ਕਿਤਾਬ ਪੂਰਾ ਪਾਰਦਰਸ਼ਤੀ ਜਦੋਂ ਮਰਜ਼ੀ ਕੋਈ ਵੇਖ ਲਵੇ

ਨਵੀਂ ਦਿੱਲੀ, 4 ਜੂਨ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਵੱਲੋਂ ਗੁੰਡਾਗਰਦੀ ਕਰਦਿਆਂ ਕਮੇਟੀ ਦਫਤਰ ’ਤੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟਿਆ ਸੀ ਤਾਂ ਉਸ ਵੇਲੇ ਅਸਤੀਫਾ ਦੇ ਕੇ ਬਾਠ ਹੁਣ ਤੱਕ ਗਾਇਬ ਕਿਥੇ ਹੋ ਗਏ ਸਨ।

ਇਥੇ ਅਕਾਲੀ ਦਲ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਅਕਾਲੀ ਆਗੁ ਡਾ. ਨਿਸ਼ਾਨ ਸਿੰਘ ਮਾਨ, ਆਤਮਾ ਸਿੰਘ ਲੁਬਾਣਾ, ਹਰਪਾਲ ਸਿੰਘ ਕੋਛੜ, ਵਿਵੇਕ ਸਿੰਘ ਮਾਟਾ ਤੇ ਹੋਰਨਾਂ ਨੇ ਕਿਹਾ ਕਿ ਅੱਜ ਕੁਲਵੰਤ ਸਿੰਘ ਬਾਠ ਗੁੰਡਿਆਂ ਵਾਂਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸਦੀ ਜਿੰਨੀ ਵੀਨਿਖੇਧਖੀ ਕੀਤੀ ਜਾਵੇ ਥੋੜੀ ਹੈ। ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਦੇ ਵਿਰੋਧੀ ਚੋਰ ਚੋਰ ਮਸਰੇ ਭਾਈ ਵਾਂਗ ਇਕਜੁੱਟ ਹੋਰਹੇ ਹਨ ਜਦੋਂ ਕਿ ਹੁਣ ਤੱਕ ਇਹ ਇਕ ਦੂਜੇ ਪ੍ਰਤੀ ਮੰਦੀਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਹਨ।

ਇਹਨਾਂ ਆਗੂਆਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਮੁਕੰਮਲ ਹੋਣ ਦੇ ਨੇੜੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਇਹ ਚੋਣਾਂ ਟਾਲ ਦਿੱਤੀਆਂ। ਉਹਨਾਂ ਕਿਹਾ ਕਿ ਇਹਨਾਂ ਅਕਾਲੀ ਦਲ ਵਿਰੋਧੀਆਂ ਨੂੰ ਉਦੋਂ ਹੀ ਚਾਨਣਾ ਹੋ ਜਾਣਾ ਸੀ ਕਿ ਸੰਗਤ ਇਹਨਾਂ ਨੁੰ ਕਿਵੇਂ ਨਕਾਰਦੀ ਜੋ ਹੁਣ ਚੋਣਾਂ ਹੋਣ ਵੇਲੇ ਹੋ ਜਾਵੇਗਾ। ਉਹਨਾਂ ਕਿਹਾ ਕਿ ਅੱਜ ਇਹ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਬਰਦਾਸ਼ਤ ਨਹੀਂ ਕਰ ਰਹੇ ਤੇ ਕਦੇ ਕੋਈ ਤੇ ਕਦੇ ਕੋਈ ਬਹਾਨਾ ਲਗਾ ਕੇ ਕਮੇਟੀ ਨੂੰ ਬਦਨਾਮ ਕਰਨ ਵਿਚ ਜੁਟੇ ਹੋਏ ਹਨ।

ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦਿੱਲੀ ਸਮੇਤ ਦੁਨੀਆਂ ਭਰ ਦੀ ਸੰਗਤ ਕਮੇਟੀ ਦੇ ਕੰਮਾਂ ਪ੍ਰਤੀ ਦਿਲ ਖੋਲ ਕੇ ਹੁੰਗਾਰਾ ਵੀ ਭਰ ਰਹੀ ਹੈ ਤੇ ਡਟਵੀਂ ਹਮਾਇਤ ਵੀ ਦੇ ਰਹੀ ਹੈ। ਉਹਨਾਂ ਕਿਹਾ ਕਿ ਕਮੇਟੀ ਨੂੰ ਫਰਾਂਸ ਸਰਕਾਰ ਤੋਂ ਮਿਲਿਆ ਆਕਸੀਜ਼ਨ ਜਨਰੇਟਰ ਤੇ ਸੰਗਤ ਦਾ ਜਨਰੇਟਰ ਤੇ ਸਾਜ਼ੋ ਸਮਾਨ ਇਸ ਗੱਲ ਦਾ ਸਬੂਤ ਹਨ ਕਿ ਸੰਗਤ ਡੱਟ ਕੇ ਕਮੇਟੀ ਦੀ ਮੌਜੂਦਾ ਟੀਮ ਨਾਲ ਖੜੀ ਹੈ।
ਉਹਨਾਂ ਕਿਹਾ ਕਿ ਆਉਦੀਆਂ ਚੋਣਾਂ ਵਿਚ ਇਹਨਾਂ ਗੁਰੂ ਘਰ ਵਿਰੋਧੀਆਂ ਤੇ ਗੋਲਕ ਚੋਰਾਂ ਨੁੰ ਇਹਨਾਂ ਦੀ ਕਰਨੀ ਦੀ ਸਜ਼ਾ ਸੰਗਤ ਦੇ ਦੇਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜਥਾ

ਗੋਲੀ ਲੱਗੇ ਪਾਵਨ ਸਰੂਪ ਦੇ ਦੂਜੇ ਦਿਨ ਵੀ ਸੰਗਤ ਨੇ ਕੀਤੇ ਦਰਸ਼ਨ