ਸਿੱਖਿਆ ਸਕੱਤਰ ਦੇ ਦਫ਼ਤਰ ਦੇ ਘਿਰਾਓ ਦੌਰਾਨ ਲੇਡੀ ਟੀਚਰ ਨੇ ਖਾਧੀ ਸਲਫ਼ਾਸ

ਚੰਡੀਗੜ੍ਹ, 16 ਜੂਨ 2021 – ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਤੇ ਸਕੱਤਰ ਸਕੂਲ ਸਿੱਖਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਇਸ ਦੌਰਾਨ ਇੱਕ ਕੱਚੇ ਲੇਡੀ ਟੀਚਰ ਵੱਲੋਂ ਸਲਫ਼ਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਤੁਰੰਤ ਉਸ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਲਿਜਾਇਆ ਗਿਆ ਹੈ। ਜਿੱਥੇ ਕੇ ਉਸ ਦਾ ਇਲਾਜ ਚੱਲ ਰਿਹਾ ਹੈ। ਜਿਸ ਅਧਿਆਪਕਾ ਨੇ ਜ਼ਹਿਰ ਖਾਧੀ ਹੈ, ਉਹ ਮਲੋਟ ਨਾਲ ਸਬੰਧਿਤ ਦੱਸੀ ਜਾਂਦੀ ਹੈ ਅਤੇ ਉਸ ਦੀ ਪਛਾਣ ਅਧਿਆਪਕਾ ਰਾਜਵੀਰ ਕੌਰ ਵੱਜੋਂ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਰੂਤੀ ਸੁਜ਼ੂਕੀ ਜਲਦ ਲਾਂਚ ਕਰੇਗੀ ਆਪਣੀ ਨਵੀਂ ਅਲਟੋ

ਪੰਜਾਬ ਦੇ 6 ਨਾਮੀ ਸਿੱਖ ਚਿਹਰੇ ਹੋਏ ਬੀ.ਜੇ.ਪੀ ‘ਚ ਸ਼ਾਮਿਲ