- ਦਿੱਲੀ ਪੁਲਿਸ ਤੋਂ ਵੀ ਜਵਾਬ ਤਲਬੀ
ਚੰਡੀਗੜ੍ਹ, 27 ਅਪ੍ਰੈਲ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਮੁੰਡੀ ਨਾਲ ਅੰਨੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪਾਏ ਕੇਸ ਦੇ ’ਤੇ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ ਵਿਚ ਜਵਾਬ ਕੀਤੀ ਕਾਰਵਾਈ ਦਾ ਜਵਾਬ ਮੰਗਿਆ ਹੈ।
ਸਿਰਸਾ ਨੇ ਦੱਸਿਆ ਕਿ ਅੱਜ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ ਜਿਸ ਵਿਚਅਦਾਲਤ ਨੇ ਦਿੱਲੀ ਪੁਲਿਸ ਵੱਲੋਂ ਪੰਜਾਬ ਜਾ ਕੇ ਗੁਰਦੀਪ ਸਿੰਘ ਮੁੰਡੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਤੇ ਉਸ ’ਤੇ ਅੰਨਾ ਤਸ਼ੱਦਦ ਢਾਹੇ ਜਾਣ ਦਾ ਗੰਭੀਰ ਨੋਟਿਸ ਲਿਆ ਤੇ ਇਸ ’ਤੇ ਪੰਜਾਬ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਉਹਨਾਂ ਕਿਹਾ ਕਿ ਸਾਨੁੰ ਪੂਰੀ ਉਮੀਦ ਹੈ ਕਿ 15 ਦਿਨਾਂ ਮਗਰੋ ਜਵਾਰਬ ਦੇਣ ਤੋਂ ਪਹਿਲਾਂ ਪੰਜਾਬ ਪੁਲਿਸ ਦਿੱਲੀ ਪੁਲਿਸ ਦੀ ਉਸ ਟੀਮ ਦੇ ਖਿਲਾਫ ਕੇਸ ਦਰਜ ਕਰੇਗੀ ਜਿਸਨੇ ਇਹ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ।
ਸਿਰਸਾ ਨੇ ਦੱਸਿਆ ਕਿ ਹਾਈ ਕੋਰਟ ਨੇ ਦਿੱਲੀ ਪੁਲਿਸ ਅਧਿਕਾਰੀਆਂ ਨੁੰ ਵੀ ਨੋਟਿਸ ਜਾਰੀ ਕੀਤਾ ਹੈ। ਉਹਨਾਂ ਨੇ ਕੇਸ ਦੀ ਪੈਰਵਈ ਕਰਦਿਆਂ ਕਾਮਯਾਬੀ ਹਾਸਲ ਹੋਣ ’ਤੇ ਸੀਨੀਅਰ ਵਕੀਲ ਐਡਵੋਕੇਟ ਆਰ ਐਸ ਚੀਮਾ, ਅਰਸ਼ਦੀਪ ਸਿੰਘ ਚੀਮਾ, ਹਰਿੰਦਰ ਸਿੰਘ ਬੈਂਸ ਅਤੇ ਅਜੀਤਪਾਲ ਸਿੰਘ ਮੰਡੇਰ ਦਾ ਧੰਨਵਾਦ ਕੀਤਾ ਜੋ ਦਿੱਲੀ ਪੁਲਿਸ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਡੱਟ ਕੇ ਖੜੇ ਹਨ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਪੁਲਿਸ ਦੀ ਦੋਸ਼ੀ ਟੀਮ ਵਿਚ ਸ਼ਾਮਲ ਸਾਰੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੇ ਉਹਨਾਂ ਨੂੰ ਜੇਲ ਭੇਜਿਆ ਜਾਣਾ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਨੇ ਜੋ ਦਹਿਸ਼ਤ ਦਾ ਨੰਚਾ ਨਾਚ ਕੀਤਾ ਹੈ, ਉਸਦਾ ਹਿਸਾਬ ਕਾਨੁੰਨੀ ਤਰੀਕੇ ਨਾਲ ਜ਼ਰੂਰ ਲਿਆ ਜਾਵੇਗਾ।